ਅੱਜ ਮਸਤੀ ਦੇ ਵਿੱਚ ਮਸਤਾਨੇ ਨੱਚਦੇ

ਓਮ ਨਮੋ ਸਿਵਾਏ, ਓਮ ਨਮੋ ਸਿਵਾਏ ॥

ਅੱਜ, ਮਸਤੀ ਦੇ ਵਿੱਚ, ਮਸਤਾਨੇ ਨੱਚਦੇ ॥,
ਦੇਖੋ, ਡੰਮਰੂ ਵਾਲੇ ਦੇ,,, ਜੈ ਹੋ ॥ ਦੀਵਾਨੇ ਨੱਚਦੇ ।
ਦੇਖੋ, ਸੋਹਣੇ ਸ਼ੰਕਰ ਦੇ, ਦੀਵਾਨੇ ਨੱਚਦੇ ।

ਦੁਨੀਆਂ ਤੋਂ, ਵੱਖਰਾ ਹੈ, "ਨਾਮ ਭੋਲੇ ਨਾਥ ਦਾ" ।
ਜੇਹੜਾ ਅੱਜ, ਨੱਚੇ ਓਹਨੂੰ, "ਸਾਥ ਭੋਲੇ ਨਾਥ ਦਾ" ॥
ਅੱਜ, ਹਰ ਗ਼ਮ ਤੋਂ, ਹੋ ਕੇ, ਬੇਗਾਨੇ ਨੱਚਦੇ,
ਦੇਖੋ, ਡੰਮਰੂ ਵਾਲੇ ਦੇ,,, ਜੈ ਹੋ ॥ ਦੀਵਾਨੇ...

ਮੌਤ ਕੋਲੋਂ, ਭੋਲੇ ਦੇ, "ਦੀਵਾਨੇ ਨਹੀਓਂ ਡਰਦੇ" ।
ਹਰ ਦਮ, ਮੂੰਹੋਂ ਸਾਰੇ, "ਨਮੋ ਨਮੋ ਕਰਦੇ" ॥
ਅੱਜ, ਬੱਚੇ, ਛੋਟੇ ਤੇ, ਸਿਆਣੇ ਨੱਚਦੇ,
ਦੇਖੋ, ਡੰਮਰੂ ਵਾਲੇ ਦੇ,,, ਜੈ ਹੋ ॥ ਦੀਵਾਨੇ...

ਨੰਦੀ ਬੈਲ, ਉੱਤੇ ਬੈਠਾ, "ਲੱਗਦਾ ਪਿਆਰਾ ਏ" ।
ਦੁਨੀਆਂ ਦਾ, ਬਾਲੀ ਏਹਦਾ, "ਰੂਪ ਹੀ ਨਿਆਰਾ ਏ" ॥
ਜਾਵੇ, ਸਾਹਿਬ ਦੇ, ਨਾਲ, ਓਹਦੇ, ਸਾਰੇ ਨੱਚਦੇ
ਦੇਖੋ, ਡੰਮਰੂ ਵਾਲੇ ਦੇ,,, ਜੈ ਹੋ ॥ ਦੀਵਾਨੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (299 downloads)