ਜਦ ਵੱਜਦਾ ਡੰਮਰੂ ਸ਼ੰਕਰ ਦਾ
ਜਦ ਵੱਜਦਾ, ਡੰਮਰੂ ਸ਼ੰਕਰ ਦਾ,
ਸਭ ਨੂੰ ਹੀ, ਨੱਚਣਾ ਪੈ ਜਾਂਦਾ l
ਜਦ ਵੱਜਦਾ, ਡੰਮਰੂ ਭੋਲ਼ੇ ਦਾ,
ਭਗਤਾਂ ਨੂੰ, ਨੱਚਣਾ ਪੈ ਜਾਂਦਾ ll
ਭੋਲ਼ੇ ਨਾਥ, ਨਚਾਵੇ ਨਾਥਾਂ ਨੂੰ,
ਨਾਮ ਆਪਣਾ, ਜਪਾਵੇ ਨਾਥਾਂ ਨੂੰ,
ਜਦ, ਲਾ ਕੇ ਸਮਾਧੀ, ਬਹਿ ਜਾਂਦਾ,,,
ਜਦ ਵੱਜਦਾ, ਡੰਮਰੂ ਸ਼ੰਕਰ ਦਾ,,, ll,
ਸਭ ਨੂੰ ਹੀ, ਨੱਚਣਾ ਪੈ ਜਾਂਦਾ l
^
ਵਗੇ, ਜਟਾਂ ਚੋਂ, ਗੰਗਾ ਸ਼ੰਕਰ ਦੇ,
"ਓਹਦੇ ਮੱਥੇ ਤੇ, ਚੰਨ ਸੱਜਦਾ ਏ" l
ਓਹਦਾ ਤੇ, ਨਾਗਾਂ ਦਾ ਰਿਸ਼ਤਾ,
"ਸਾਨੂੰ ਬੜਾ, ਪੁਰਾਣਾ ਲੱਗਦਾ ਏ" ll
ਨਾਮ ਲੈ ਲੈ ਕੇ, ਸ਼ਿਵ ਸ਼ੰਕਰ ਦਾ,
ਕਰਮਾਂ ਦਾ, ਬੋਝ ਸਿਰੋਂ, ਲੈਹ ਜਾਂਦਾ,,,
ਜਦ ਵੱਜਦਾ, ਡੰਮਰੂ,,,,,,,,,,,,,,,,,,,,,,,,
^
ਜਿੱਥੇ ਵੱਜਦਾ ਏ, ਤ੍ਰਿਸ਼ੂਲ ਓਹਦਾ,
"ਓਥੇ ਨਾਸ਼, ਹੋ ਜਾਂਦਾ ਦੁਸ਼ਟਾਂ ਦਾ" l
ਓਹ ਸਭਨੂੰ, ਖੈਰਾਂ ਵੰਡਦਾ ਏ,
"ਓਹਦੇ ਕੋਲ, ਖਜ਼ਾਨਾ ਸੁੱਖਾਂ ਦਾ' ll
ਗੱਲ ਨੰਦੀ, ਸ਼ਿਵਾਂ ਨੂੰ ਦੱਸ ਦੇਂਦਾ,
ਜੋ ਓਹਦੇ, ਕੰਨਾਂ ਵਿੱਚ, ਕਹਿ ਜਾਂਦਾ,,,
ਜਦ ਵੱਜਦਾ, ਡੰਮਰੂ,,,,,,,,,,,,,,,,,,,,,,,,
^
ਓਹਦੇ ਡੰਮਰੂ ਨੇ, ਡੰਮ ਡੰਮ ਕਰਕੇ,
"ਅੱਜ ਤੱਕ ਹੈ, ਨਚਾਇਆ ਦੁਨੀਆਂ ਨੂੰ" l
ਪਰ ਕੋਈ ਨਾ ਕੋਈ, ਦਿੱਤਾ ਏ,
"ਓਹਨੇ ਜੱਗ ਦਿਆਂ, ਰਿਸ਼ੀਆਂ ਮੁਨੀਆਂ ਨੂੰ" ll
ਓਹਦੇ ਵਾਂਗ ਜੋ, ਸ਼ਿਵਾਂ ਦਾ ਹੋ ਜਾਂਦਾ,
ਸੋਹਣੀ, ਓਹਦੇ ਜੋਗਾ, ਰਹਿ ਜਾਂਦਾ,,,
ਜਦ ਵੱਜਦਾ, ਡੰਮਰੂ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ