ਡੰਮਰੂ, ਭੋਲੇ ਦਾ, ਵੱਜਦਾ ਵਿੱਚ ਮਚੇਲਾ ॥
ਵੱਜਦਾ, ਵਿੱਚ ਮਚੇਲਾ ਜੇਹੜਾ,
ਗੱਜਦਾ ਵਿੱਚ ਮਚੇਲਾ, ਮਚੇਲਾ, ਮਚੇਲਾ...
ਡੰਮਰੂ, ਭੋਲੇ ਦਾ, ਵੱਜਦਾ ਵਿੱਚ...
ਗਲ਼ ਸੱਪਾਂ ਦੀ, ਮਾਲਾ ਪਾਉਂਦਾ,
ਆਪ ਵੀ ਨੱਚਦਾ, ਸਭ ਨੂੰ ਨਚਾਉਂਦਾ ॥
ਨੂਰੀ ਮੁੱਖੜਾ, ਚਮਕਾਂ ਮਾਰੇ ।
ਜੇਹੜਾ, ਸੱਜਦਾ ਵਿੱਚ ਮਚੇਲਾ, ਮਚੇਲਾ, ਮਚੇਲਾ...
ਡੰਮਰੂ, ਭੋਲੇ ਦਾ, ਵੱਜਦਾ ਵਿੱਚ...
ਸ਼ਿਵ ਸ਼ੰਕਰ ਦੀ, ਮਹਿਮਾ ਨਿਆਰੀ,
ਦਰ ਤੇ ਆਵੇ, ਸੰਗਤ ਪਿਆਰੀ ॥
ਰੰਗ ਬਦਲ ਕੇ, ਦਰਸ਼ ਦਿਖਾਵੇ ।
ਜੇਹੜਾ, ਲੱਭਦਾ ਵਿੱਚ ਮਚੇਲਾ, ਮਚੇਲਾ, ਮਚੇਲਾ...
ਡੰਮਰੂ, ਭੋਲੇ ਦਾ, ਵੱਜਦਾ ਵਿੱਚ...
ਭੋਲੇ ਨਾਥ ਦਾ, ਅਜ਼ਬ ਨਜ਼ਾਰਾ,
ਸਭ ਭਗਤਾਂ ਨੂੰ, ਦੇਵੇ ਸਹਾਰਾ ॥
ਐਸੀ ਮੇਹਰ ਤੂੰ, ਕੀਤੀ ਸ਼ੰਭੂ ।
ਮੇਲਾ, ਲੱਗਦਾ ਵਿੱਚ ਮਚੇਲਾ, ਮਚੇਲਾ, ਮਚੇਲਾ...
ਡੰਮਰੂ, ਭੋਲੇ ਦਾ, ਵੱਜਦਾ ਵਿੱਚ...
ਅਪਲੋਡਰ- ਅਨਿਲਰਾਮੂਰਤੀਭੋਪਾਲ