ਦੱਸ ਮੇਰੀ ਮਾਂ
ਧੁਨ- ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ
ਛੱਡ ਕੇ, ਦਵਾਰਾ, ਕਿੱਥੇ ਜਾਵਾਂ ਦਾਤੀਏ,
ਦੱਸ ਮੇਰੀ ਮਾਂ ll
ਜਦੋਂ ਦੀਆ, ਮੱਲ੍ਹੀਆਂ, ਦਹਿਲੀਜ਼ਾਂ ਤੇਰੀਆਂ
ਪੂਰੀਆਂ, ਨਾ ਹੋਈਆਂ, ਹਜੇ ਰੀਝਾਂ ਮੇਰੀਆਂ l
ਤੇਰੇ ਦਰ, ਜੈ ਹੋ,
ਦਰ ਤੇਰੇ, ਰੋਵਾਂ, ਕੁਰਲਾਵਾਂ ਦਾਤੀਏ,
ਦੱਸ ਮੇਰੀ ਮਾਂ,
ਛੱਡ ਕੇ, ਦਵਾਰਾ, ਕਿੱਥੇ...
ਤੇਰਾ ਦਰ, ਛੱਡ ਕੇ ਨੀ, ਜਾਣਾ ਦਾਤੀਏ,
ਮੇਰਾ ਹੋਰ, ਕੋਈ ਨਾ, ਠਿਕਾਣਾ ਦਾਤੀਏ l
ਕਿੱਥੇ ਜਾ ਕੇ, ਜੈ ਹੋ,
ਕਿੱਥੇ ਜਾ ਕੇ, ਦੁੱਖੜੇ, ਸੁਣਾਵਾਂ ਦਾਤੀਏ,
ਦੱਸ ਮੇਰੀ ਮਾਂ, ਜੈ ਹੋ,
ਛੱਡ ਕੇ, ਦਵਾਰਾ, ਕਿੱਥੇ,
ਬਿੱਲਾ, ਫ਼ਰਵਾਲੇ ਵਾਲਾ, ਹੱਥ ਜੋੜਦਾ
ਤੇਰੇ, ਚਰਨਾਂ ਤੋਂ, ਮੁਖ਼ ਨਹੀਓਂ ਮੋੜਦਾ l
ਮੈਥੋਂ ਜੋ, ਜੈ ਹੋ,
ਮੈਥੋਂ ਜੋ, ਲਿਖਾਵੇ, ਲਿੱਖੀ ਜਾਵਾਂ ਦਾਤੀਏ,
ਦੱਸ ਮੇਰੀ ਮਾਂ, ਜੈ ਹੋ,
ਛੱਡ ਕੇ, ਦਵਾਰਾ, ਕਿੱਥੇ.....।