ਮੈਂ ਵਾਰੀ ਜਾਵਾਂ ਰਾਮ ਜਿਹਨਾਂ ਦੀਆਂ ਮੰਨੇ

ਮੈਂ ਵਾਰੀ ਜਾਵਾਂ ਰਾਮ ਜਿਹਨਾਂ ਦੀਆਂ ਮੰਨੇ
ਮੈਂ ਵਾਰੀ ਜਾਵਾਂ, ਰਾਮ ਜਿਹਨਾਂ...

ਲੋਕਾਂ ਦੇ ਠਾਕੁਰ ਖਾਂਦੇ ਨਾ ਪੀਂਦੇ
ਮੈਂ ਵਾਰੀ ਜਾਵਾਂ, ਧੰਨੇ ਦਾ ਠਾਕੁਰ ਢੋਡੇ ਭੰਨੇ
ਮੈਂ ਵਾਰੀ ਜਾਵਾਂ, ਰਾਮ ਜਿਹਨਾਂ...

ਲੋਕਾਂ ਦੇ ਠਾਕੁਰ ਕੰਮ ਨੀ ਕਰਦੇ
ਮੈਂ ਵਾਰੀ ਜਾਵਾਂ, ਧੰਨੇ ਦਾ ਠਾਕੁਰ ਮੋੜੇ ਬੰਨ੍ਹੇ
ਮੈਂ ਵਾਰੀ ਜਾਵਾਂ, ਰਾਮ ਜਿਹਨਾਂ...

ਲੋਕਾਂ ਦੇ ਠਾਕੁਰ ਖਾਂਦੇ ਨਾ ਪੀਂਦੇ
ਮੈਂ ਵਾਰੀ ਜਾਵਾਂ, ਧੰਨੇ ਦਾ ਠਾਕੁਰ ਚੂਪੇ ਗੰਨੇ
ਮੈਂ ਵਾਰੀ ਜਾਵਾਂ, ਰਾਮ ਜਿਹਨਾਂ...

ਲੋਕਾਂ ਦੇ ਠਾਕੁਰ ਦੂਰ ਦੂਰ ਵੱਸਦੇ
ਮੈਂ ਵਾਰੀ ਜਾਵਾਂ, ਧੰਨੇ ਦਾ ਠਾਕੁਰ ਕੰਨ੍ਹੇ ਕੰਨ੍ਹੇ
ਮੈਂ ਵਾਰੀ ਜਾਵਾਂ, ਰਾਮ ਜਿਹਨਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (146 downloads)