ਸਾਰੇ ਸੁੱਖ ਦੁਨੀਆਂ ਦੇ ਮਿਲ ਜਾਣਗੇ

ਸਾਰੇ ਸੁੱਖ, ਦੁਨੀਆਂ ਦੇ, ਮਿਲ ਜਾਣਗੇ.
ਕਦੇ, ਪੈਣਗੇ ਨਾ, ਦੁੱਖਾਂ ਦੇ ਪੁਆੜੇ ॥
ਉੱਠ ਕੇ, ਸਵੇਰੇ ਪਹਿਲਾਂ, ਗੁਰੂ ਰਵਿਦਾਸ ਜੀ ਦੀ,
ਆਰਤੀ, ਗਾਇਆ ਕਰੋ ਸਾਰੇ ॥

ਆਪਣਾ, ਮਾਨਸ, ਜਨਮ ਸੁਧਾਰੋ,
ਲੋਕਾਂ ਦੇ, ਨਸੀਬਾਂ ਵੱਲ, ਝਾਤੀਆਂ ਨਾ ਮਾਰੋ ॥
ਆਪੇ, ਕਾਸ਼ੀ ਵਾਲਾ, ਕਾਜ਼ ਸੰਵਾਰੇ ॥
ਉੱਠ ਕੇ, ਸਵੇਰੇ ਪਹਿਲਾਂ, ਗੁਰੂ ਰਵਿਦਾਸ ਜੀ ਦੀ,
ਆਰਤੀ, ਗਾਇਆ ਕਰੋ ਸਾਰੇ ॥
ਸਾਰੇ ਸੁੱਖ, ਦੁਨੀਆਂ ਦੇ...

ਕਾਸ਼ੀ, ਦੇ ਵਿੱਚ, ਡੇਰਾ ਲਾਇਆ,
ਆਪਣੀਆਂ, ਸੰਗਤਾਂ ਨੂੰ, ਆਪ ਬੁਲਾਇਆ ॥
ਚੱਲੋ, ਚੱਲੀਏ, ਉਸ ਦੇ ਦਵਾਰੇ ॥
ਉੱਠ ਕੇ, ਸਵੇਰੇ ਪਹਿਲਾਂ, ਗੁਰੂ ਰਵਿਦਾਸ ਜੀ ਦੀ
ਆਰਤੀ, ਗਾਇਆ ਕਰੋ ਸਾਰੇ ॥
ਸਾਰੇ ਸੁੱਖ, ਦੁਨੀਆਂ ਦੇ, ਮਿਲ ਜਾਣਗੇ ॥

ਜਗਮਗ, ਜਗਮਗ, ਜੋਤਾਂ ਜੱਗਦੀਆਂ,
ਠੰਡੇ, ਪਾਣੀ ਦੀਆਂ, ਬੂੰਦਾਂ ਵੱਗਦੀਆਂ ॥
ਗੱਜ ਵੱਜ ਕੇ, ਲਾਓ ਜੈਕਾਰੇ ॥
ਉੱਠ ਕੇ, ਸਵੇਰੇ ਪਹਿਲਾਂ, ਗੁਰੂ ਰਵਿਦਾਸ ਜੀ ਦੀ,
ਆਰਤੀ, ਗਾਇਆ ਕਰੋ ਸਾਰੇ ॥
ਸਾਰੇ ਸੁੱਖ, ਦੁਨੀਆਂ ਦੇ, ਮਿਲ ਜਾਣਗੇ ॥

ਬਾਣੀ, ਦੇ ਨਾਲ, ਬਿਰਤੀ ਜੋੜੋ,
ਗਊ, ਗਰੀਬ ਦਾ, ਦਿਲ ਨਾ ਤੋੜੋ ॥
ਜੇ ਤੂੰ, ਕਰਨੇ ਨੇ, ਪਾਰ ਉਤਾਰੇ ॥
ਉੱਠ ਕੇ, ਸਵੇਰੇ ਪਹਿਲਾਂ, ਗੁਰੂ ਰਵਿਦਾਸ ਜੀ ਦੀ,
ਆਰਤੀ, ਗਾਇਆ ਕਰੋ ਸਾਰੇ ॥
ਸਾਰੇ ਸੁੱਖ, ਦੁਨੀਆਂ ਦੇ, ਮਿਲ ਜਾਣਗੇ ॥

ਗੁਰੂ, ਵਗੈਰ, ਗੁਰਾਇਆਂ ਵਾਲਿਆ,
ਏਹ, ਅਣਮੁੱਲਾ, ਜਨਮ ਗਵਾ ਲਿਆ ॥
ਓਹ ਤਾਂ, ਵਿਗੜੇ ਹੋਏ, ਲੇਖਾਂ ਨੂੰ ਸੰਵਾਰੇ ॥
ਉੱਠ ਕੇ, ਸਵੇਰੇ ਪਹਿਲਾਂ, ਗੁਰੂ ਰਵਿਦਾਸ ਜੀ ਦੀ,
ਆਰਤੀ, ਗਾਇਆ ਕਰੋ ਸਾਰੇ ॥
ਸਾਰੇ ਸੁੱਖ, ਦੁਨੀਆਂ ਦੇ, ਮਿਲ ਜਾਣਗੇ ॥

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (283 downloads)