नाम दा गहना पाया गुरां ने ,विच सत्संग बिठा के,
तन मन होइयां निर्मल मेरा,दर्शन गुरां दा पा के,
नाम दा गहना पाया गुरां ने......
भुलियाँ फिरदा सी अपनियाँ राहवा,समज ना औंदा सी किधरे जावा,
बाह फड के मेरी सतगुरां ने ,सच दी राह दिखाइयन,
नाम दा गहना पाया गुरां ने......
मस्तक ते हाथ धर के मेरे पल विच ब्रह् दा ज्ञान करवाया,
दुनिया विच प्रचार करन ली,शब्द कीर्तन करना सिखाया,
पत्थर दे तुकडे नु सतगुरु कोहिनूर बनाया,
नाम दा गहना पाया गुरां ने......
चार चुफेरे फूल खुशिया दे खिड गये,लाडी नु सच सतिगुरु मिल गए,
विच संगता दे अपने दास दा,सतिगुरु मान वधाया,
नाम दा गहना पाया गुरां ने......
ਨਾਮ ਦਾ ਗਹਿਣਾ ਪਾਇਆ ਗੁਰਾਂ ਨੇ, ਵਿਚ ਸਤਿਸੰਗ ਬਿਠਾ ਕੇ
ਤਨ ਮਨ ਹੋਇਆ ਨਿਰਮਲ ਮੇਰਾ, ਦਰਸ਼ਨ ਗੁਰਾਂ ਦਾ ਪਾ ਕੇ
ਨਾਮ ਦਾ ਗਹਿਣਾ ਪਾਇਆ ਗੁਰਾਂ ਨੇ.....
ਭੁੱਲਿਆ ਫਿਰਦਾ ਸੀ ਆਪਣੀਆਂ ਰਾਹਵਾਂ, ਸਮਝ ਨਾ ਆਉਂਦੀ ਸੀ ਕਿਧਰੇ ਜਾਵਾਂ
ਬਾਂਹ ਫੜ ਕੇ ਮੇਰੀ ਸਤਿਗੁਰਾਂ ਨੇ, ਸੱਚ ਦਾ ਰਾਹ ਦਿਖਾਇਆ
ਨਾਮ ਦਾ ਗਹਿਣਾ ਪਾਇਆ ਗੁਰਾਂ ਨੇ.........
ਮਸਤਕ ਤੇ ਹੱਥ ਧਰ ਕੇ ਮੇਰੇ, ਪਲ ਵਿਚ ਬ੍ਰਹਮ ਦਾ ਗਿਆਨ ਕਰਾਇਆ
ਦੁਨੀਆ ਵਿਚ ਪ੍ਰਚਾਰ ਕਰਨ ਲਈ, ਸ਼ਬਦ ਕੀਰਤਨ ਕਰਨਾ ਸਿਖਾਇਆ
ਪੱਥਰਾਂ ਦੇ ਟੁੱਕੜੇ ਨੂੰ ਸਤਿਗੁਰ, ਕੋਹਿਨੂਰ ਬਣਾਇਆ
ਨਾਮ ਦਾ ਗਹਿਣਾ ਪਾਇਆ ਗੁਰਾਂ ਨੇ...........
ਚਾਰ ਚੁਫੇਰੇ ਫੁੱਲ ਖੁਸ਼ੀਆਂ ਦੇ ਖਿੜ ਗਏ, ਲਾਡੀ ਨੂੰ ਸੱਚ ਸਤਿਗੁਰ ਮਿਲ ਗਏ
ਵਿਚ ਸੰਗਤਾਂ ਦੇ ਆਪਣੇ ਦਾਸ ਦਾ, ਸਤਿਗੁਰ ਮਾਣ ਵਧਾਇਆ
ਨਾਮ ਦਾ ਗਹਿਣਾ ਪਾਇਆ ਗੁਰਾਂ ਨੇ......
ਅਪਲੋਡ ਕਰਤਾ- ਅਨਿਲ ਭੋਪਾਲ