ਬੰਸੀ ਵੇ ਮੇਰੇ ਮੋਹਨ ਦੀ

ਬੰਸੀ ਵੇ ਮੇਰੇ, ਮੋਹਨ ਦੀ,
ਵੱਜਦੀ ਕਮਾਲ ਕਰ ਗਈ ॥
ਜ਼ਮਾਨਾ ਸਾਰਾ, ਪਲਟ ਗਿਆ
ਜਦੋਂ, ਸ਼ਾਮ ਨੇ, ਬੁੱਲ੍ਹਾਂ ਤੇ ਧਰ ਲਈ...
ਬੰਸੀ ਵੇ ਮੇਰੇ, ਮੋਹਨ ਦੀ,
ਵੱਜਦੀ ਕਮਾਲ ਕਰ ਗਈ ॥

ਓ ਬੰਸਰੀ ਦੀ, ਤਾਨ ਸੁਣ ਕੇ,
ਇੰਦਰ ਦਾ, ਸਿੰਘਾਸਨ ਡੋਲਿਆ ॥
ਬ੍ਰਹਮਾ ਜੀ ਨੂੰ, ਵੇਦ ਭੁੱਲ ਗਏ,
ਸ਼ਿਵ ਦੀ, ਸਮਾਧੀ ਖੁੱਲ੍ਹ ਗਈ...
ਬੰਸੀ ਵੇ ਮੇਰੇ, ਮੋਹਨ ਦੀ...

ਓ ਬੰਸਰੀ ਦੀ, ਤਾਨ ਸੁਣ ਕੇ,
ਗਊਆਂ ਨੇ, ਘਾਹ ਛੱਡਿਆ ॥
ਓ ਬੱਚਿਆਂ ਨੂੰ, ਮਾਵਾਂ ਭੁੱਲੀਆਂ,
ਯਸ਼ੋਧਾ ਦੀ, ਮਧਾਣੀ ਟੁੱਟ ਗਈ...
ਬੰਸੀ ਵੇ ਮੇਰੇ, ਮੋਹਨ ਦੀ...

ਓ ਬੰਸਰੀ ਦੀ, ਤਾਨ ਸੁਣ ਕੇ,
ਸਖੀਆਂ ਨੇ, ਘਰ ਛੱਡਿਆ ॥
ਓ ਬੱਚਿਆਂ ਨੂੰ, ਮਾਵਾਂ ਭੁੱਲੀਆਂ,
ਯਮੁਨਾ ਦੀ, ਲਹਿਰ ਟੁੱਟ ਗਈ...
ਬੰਸੀ ਵੇ ਮੇਰੇ, ਮੋਹਨ ਦੀ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (329 downloads)