ਘੋਟਾ ਸ਼ੰਕਰ ਦਾ

ਘੋਟਾ ਸ਼ੰਕਰ ਦਾ
===========
ਸ਼ਿਵ ਦੇ, ਮਸਤ ਮਲੰਗਾਂ ਰਗੜਾ...
( ਬੰਮ ਬੰਮ ਭੋਲੇ, ਭੋਲੇ ਭੋਲੇ ),
ਸ਼ਿਵ ਦੇ, ਮਸਤ ਮਲੰਗਾਂ ਰਗੜਾ,
ਲਾਇਆ, ਨਾਮ ਧਿਆ ਕੇ...
( ਘੋਟਾ ਸ਼ੰਕਰ ਦਾ )
ਹੋ,, ਪੀ ਲੈ, ਮੂੰਹ ਨੂੰ ਲਾ ਕੇ...
( ਘੋਟਾ ਸ਼ੰਕਰ ਦਾ )
ਹੋ ਛੱਡੂ, ਮਸਤ ਬਣਾ ਕੇ...
( ਘੋਟਾ ਸ਼ੰਕਰ ਦਾ... )

ਪਹਿਲਾਂ ਭੰਗ ਨੂੰ, ਰਗੜੇ ਲਾਏ ।
ਖ਼ੱਸ ਖ਼ੱਸ ਮਗਜ਼, ਬਦਾਮ ਵੀ ਪਾਏ ॥
ਕੂੰਡੇ, ਦੇ ਵਿੱਚ, ਘੁੰਮਦਾ ਸੋਟਾ,
( ਬੰਮ ਬੰਮ ਭੋਲੇ, ਭੋਲੇ ਭੋਲੇ ),
ਕੂੰਡੇ, ਦੇ ਵਿੱਚ, ਘੁੰਮਦਾ ਸੋਟਾ,
ਘੁੰਘਰੂਆਂ ਨੂੰ, ਛਣਕਾ ਕੇ...
( ਘੋਟਾ ਸ਼ੰਕਰ ਦਾ )
ਹੋ,, ਪੀ ਲੈ, ਮੂੰਹ ਨੂੰ ਲਾ ਕੇ...
( ਘੋਟਾ ਸ਼ੰਕਰ ਦਾ )
ਹੋ ਛੱਡੂ, ਮਸਤ ਬਣਾ ਕੇ...
( ਘੋਟਾ ਸ਼ੰਕਰ ਦਾ... )

ਫਿਰ ਘੋਟੇ ਵਿੱਚ, ਦੁੱਧ ਰਲਾਇਆ ।
ਭਰ ਭਰ ਬੁੱਕਾਂ, ਮਿੱਠਾ ਪਾਇਆ ॥
ਕਾਲੀ ਮਿਰਚ ਨੇ, ਰੰਗ ਦਿਖਾਇਆ,
( ਬੰਮ ਬੰਮ ਭੋਲੇ, ਭੋਲੇ ਭੋਲੇ ),
ਕਾਲੀ ਮਿਰਚ ਨੇ, ਰੰਗ ਦਿਖਾਇਆ,
ਵੰਡਿਆ, ਭੋਗ ਲਗਾ ਕੇ...
( ਘੋਟਾ ਸ਼ੰਕਰ ਦਾ )
ਹੋ,, ਪੀ ਲੈ, ਮੂੰਹ ਨੂੰ ਲਾ ਕੇ...
( ਘੋਟਾ ਸ਼ੰਕਰ ਦਾ )
ਹੋ ਛੱਡੂ, ਮਸਤ ਬਣਾ ਕੇ...
( ਘੋਟਾ ਸ਼ੰਕਰ ਦਾ... )

ਪਹਿਲਾਂ ਨਾਮ, ਸ਼ਿਵ ਦਾ ਲੀਤਾ ।
ਭਗਤਾਂ ਫਿਰ, ਪਿਆਲਾ ਪੀਤਾ ॥
ਪੀ ਕੇ ਸਾਰੇ, ਮਸਤ ਪਿਆਲਾ...
( ਬੰਮ ਬੰਮ ਭੋਲੇ, ਭੋਲੇ ਭੋਲੇ ),
ਪੀ ਕੇ ਸਾਰੇ, ਮਸਤ ਪਿਆਲਾ,
ਬਹਿ ਗਏ, ਬਿਰਤੀ ਲਾ ਕੇ...
( ਘੋਟਾ ਸ਼ੰਕਰ ਦਾ )
ਹੋ,, ਪੀ ਲੈ, ਮੂੰਹ ਨੂੰ ਲਾ ਕੇ...
( ਘੋਟਾ ਸ਼ੰਕਰ ਦਾ )
ਹੋ ਛੱਡੂ, ਮਸਤ ਬਣਾ ਕੇ...
( ਘੋਟਾ ਸ਼ੰਕਰ ਦਾ... )

ਘੋਟਾ ਪੀ ਕੇ, ਛਾਅ ਗਈ ਮਸਤੀ ।
ਭਗਤ ਪਿਆਰੇ, ਭੁੱਲ ਗਏ ਹਸਤੀ ॥
ਕਰਮਾਂ, ਰੋਪੜ ਵਾਲਾ ਪਿਆਲਾ...
( ਬੰਮ ਬੰਮ ਭੋਲੇ, ਭੋਲੇ ਭੋਲੇ ),
ਕਰਮਾਂ, ਰੋਪੜ ਵਾਲਾ ਪਿਆਲਾ,
ਪੀ ਗਿਆ, ਅੱਖ ਬਚਾ ਕੇ...
( ਘੋਟਾ ਸ਼ੰਕਰ ਦਾ )
ਹੋ,, ਪੀ ਲੈ, ਮੂੰਹ ਨੂੰ ਲਾ ਕੇ...
( ਘੋਟਾ ਸ਼ੰਕਰ ਦਾ )
ਹੋ ਛੱਡੂ, ਮਸਤ ਬਣਾ ਕੇ...
( ਘੋਟਾ ਸ਼ੰਕਰ ਦਾ... )
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (54 downloads)