ਮਈਆ ਜੀ ਮੇਰਾ ਦਿਲ ਕਰਦਾ

ਮਈਆ ਜੀ ਮੇਰਾ ਦਿਲ ਕਰਦਾ
==================
( ਤੇਰਾ ਹੀ ਨਾਮ, ਸੁਣਕਰ ਮਈਆ
ਆਈਆਂ ਹਾਂ, ਦੂਰ ਸੇ,
ਝੋਲੀ ਮੇਰੀ ਕੋ, ਭਰ ਦੋ ਮਈਆ,
ਤੁਮ ਆਪਣੇ ਹੀ ਨੂਰ ਸੇ ll )

ਦਿਲ ਕਰਦਾ, ਮਈਆ ਜੀ ਮੇਰਾ ਦਿਲ ਕਰਦਾ ll
ਮਾਂਏਂ ਨੀ ਮਾਂਏਂ, ਮੇਰਾ ਦਿਲ ਕਰਦਾ* ll
"ਤੇਰੇ ਭਵਨ ਤੇ, ਰਾਤ ਬਿਤਾਵਾਂ" l
ਰਾਤੀ ਤੇਰੇ, ਨਾਲ ਰੁਕਾਂ, ਤੈਨੂੰ ਦਿਲ ਦਾ ਹਾਲ ਸੁਣਾਵਾਂ ll
ਦਿਲ ਕਰਦਾ, ਮਈਆ ਜੀ ਮੇਰਾ,,,,,,,,,,,,,,,,,,,,,,

ਪਰਚੀ ਲੈ ਕੇ, ਬਾਣ ਗੰਗਾ ਤੋਂ, "ਸ਼ੁਰੂ ਕਰਾਂ ਮੈਂ ਚੜ੍ਹਾਈ*" l
ਚਰਨ ਪਦੁਕਾ, ਆਦਿ ਕੁੰਵਾਰੀ, "ਗਰਭ ਜੂਨ ਮਹਾਂ ਮਾਈ*" ll
ਹਾਥੀ ਮੱਥਾ, *ਸਾਂਝੀਆਂ ਛੱਤਾਂ ll
"ਹੋਲੀ ਹੋਲੀ, ਚੜ੍ਹ ਜਾਵਾਂ" l
"ਰਾਤੀ ਤੇਰੇ, ਨਾਲ ਰੁਕਾਂ, ਤੈਨੂੰ ਦਿਲ ਦਾ ਹਾਲ ਸੁਣਾਵਾਂ" l
ਦਿਲ ਕਰਦਾ, ਮਈਆ ਜੀ ਮੇਰਾ,,,,,,,,,,,,,,,,,,,,,,

ਸੁਬਹ ਦੁਪਿਹਰੇ, ਸ਼ਾਮੀ ਦਰ ਤੇ, "ਲੱਖਾਂ ਆਉਣ ਸਵਾਲੀ*" l
ਰਾਤੀ ਸ਼ੇਰਾਂ, ਵਾਲੀਏ ਮਾਂਏਂ, "ਮੈਂ ਖ਼ਾਲੀ ਤੂੰ ਖ਼ਾਲੀ*" ll
ਮੈਂ ਕੀ ਕੀ ਮੰਗਣਾ, ਤੇਰੇ ਤੋਂ, "ਇੱਕ ਲੰਬੀ ਲਿਸਟ ਬਣਾਵਾਂ" l
ਜਦ ਵੀ ਸਾਹਮਣੇ, ਆਵਾਂ ਤੇਰੇ, "ਸਭ ਕੁਝ ਮੈਂ ਭੁੱਲ ਜਾਵਾਂ" l
"ਰਾਤੀ ਤੇਰੇ, ਨਾਲ ਰੁਕਾਂ, ਤੈਨੂੰ ਦਿਲ ਦਾ ਹਾਲ ਸੁਣਾਵਾਂ" l
ਦਿਲ ਕਰਦਾ, ਮਈਆ ਜੀ ਮੇਰਾ,,,,,,,,,,,,,,,,,,,,,,

ਤ੍ਰਿਕੁਟਾ ਪਰਬਤ, ਤੇ ਸੱਜਿਆ ਏ, "ਮਾਂ ਦਾ ਭਵਨ ਪਿਆਰਾ*" l
ਤਿੰਨ ਪਿੰਡੀਆਂ ਦੇ, ਦਰਸ਼ਨ ਕਰਕੇ, "ਸਾਗਰ ਸ਼ੁਕਰ ਗੁਜਰਾਂ*" ll
ਭੈਰੋਂ ਬਾਬਾ ਨੂੰ, ਟੇਕ ਕੇ ਮੱਥਾ l
ਮਾਂ ਵਾਪਿਸ, ਕੱਟੜੇ ਆਵਾਂ l
ਘਰ ਆ ਕੇ, ਤੇਰੀ ਜੋਤ ਜਗਾ ਕੇ, "ਕੰਜ਼ਕਾਂ ਆਪ ਬਿਠਾਵਾਂ" l
"ਰਾਤੀ ਤੇਰੇ, ਨਾਲ ਰੁਕਾਂ, ਤੈਨੂੰ ਦਿਲ ਦਾ ਹਾਲ ਸੁਣਾਵਾਂ" l
ਦਿਲ ਕਰਦਾ, ਮਈਆ ਜੀ ਮੇਰਾ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (317 downloads)