ਜਟਾਂਵਾਂ ਸਾਡਾ ਮਨ ਮੋਹ ਲਿਆ

ਜਟਾਂਵਾਂ ਸਾਡਾ ਮਨ ਮੋਹ ਲਿਆ
==================
ਸਾਡੇ ਗੁਰਾਂ ਦੀਆਂ, ਲੰਮੀਆਂ ਜਟਾਂਵਾਂ,
ਜਟਾਂਵਾਂ ਸਾਡਾ, ਮਨ ਮੋਹ ਲਿਆ l
ਵਿਸ਼ਾਲ ਨਾਥ ਦੀਆਂ, ਲੰਮੀਆਂ ਜਟਾਂਵਾਂ,
ਜਟਾਂਵਾਂ ਸਾਡਾ, ਮਨ ਮੋਹ ਲਿਆ l
*ਜਟਾਂਵਾਂ ਸਾਡਾ, ਮਨ ਮੋਹ ਲਿਆ, xll
ਸਾਡੇ ਗੁਰਾਂ ਦੀਆਂ,,,,,,,,,,,,,,,,,,,,,,
^
ਬਗ਼ਲ 'ਚ, ਝੋਲੀ ਮੁਖ਼, ਚਮਕਾਂ ਹੈ ਮਾਰਦਾ,
"ਬਾਲ, ਵਿਸ਼ਾਲ ਨਾਥ, ਸਭਨਾਂ ਨੂੰ ਤਾਰਦਾ" ll
ਪਈਆਂ, ਪੈਰਾਂ ਵਿੱਚ, ਸੁੰਦਰ ਖੜ੍ਹਾਵਾਂ,
ਖੜ੍ਹਾਵਾਂ ਸਾਡਾ, ਮਨ ਮੋਹ ਲਿਆ,,,
ਸਾਡੇ ਗੁਰਾਂ ਦੀਆਂ,,,,,,,,,,,,,,,,,,,,,,F
^
ਗਲ਼ ਵਿੱਚ, ਸਿੰਗੀ ਮੱਥੇ, ਤਿਲਕ ਹੈ ਸੱਜਦਾ,
"ਚਿਮਟਾ, ਗੁਰਾਂ ਦਾ ਦੁੱਖ, ਜੜ੍ਹਾਂ ਵਿਚੋਂ ਕੱਢਦਾ" ll
ਓਹਦੀ, ਸ਼ਕਤੀ ਤੋਂ, ਵਾਰੇ ਵਾਰੇ ਜਾਵਾਂ,
ਜਟਾਂਵਾਂ ਸਾਡਾ, ਮਨ ਮੋਹ ਲਿਆ,,,
ਸਾਡੇ ਗੁਰਾਂ ਦੀਆਂ,,,,,,,,,,,,,,,,,,,,,,F
^
ਸੋਹਣੀਆਂ, ਜਟਾਂਵਾਂ ਵਿੱਚ, ਬਾਬਾ ਜੀ ਦਾ ਵਾਸ ਏ,
"ਵਿਸ਼ਾਲ ਨਾਥ, ਗੁਰੂ ਰਹਿੰਦੇ, ਬੱਚਿਆਂ ਦੇ ਸਾਥ ਏ" ll
ਸੋਹਣੀ, ਪੱਟੀ ਵਾਲੇ, ਵਾਂਗੂ ਗੁਣ ਗਾਵਾਂ,
ਜਟਾਂਵਾਂ ਸਾਡਾ, ਮਨ ਮੋਹ ਲਿਆ,,,
ਸਾਡੇ ਗੁਰਾਂ ਦੀਆਂ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ  

download bhajan lyrics (227 downloads)