चरणा नाल जोड़ लवो

चरणा नाल जोड़ लवो,
गुरु जी औगुन बख्शो मेरे।।
मेरी इस ज़िंदगी दे विचो।।
कर देयो दूर हनेरे,
चरणा नाल जोड़ लवो.....

इक अमृत दी दात बख्श देयो,
इक अमृत दा वेला,
पाहुल खंडे दी, पी के मैं अपना,
कर ला जन्म सुहेला।।
मन नीवां मत उच्ची कर देयो।।
मुक्क जावन सब झेड़े,
चरणा नाल जोड़ लवो.....

मोह माया दे जाल चो सानु,
मिल जावे छुटकारा,
डिक डोले जेहे खांदिया दा,
गुरबानी बने सहारा।।
साडे सब वहमा भर्मा दे।।
वाणी करे नबेड़े,
चरणा नाल जोड़ लवो.....

तुसी गुणा दे भरे खजाने,
मैं हां निर्गुण हारा,
अज्ज बलजीत नू साज लवो तुसी,
आपना सिंघ प्यारा।।
मैं पिंड आपने दी संगत लै के।।
आवा अगले गेड़े,
चरणा नाल जोड़ लवो.....


ਚਰਨਾਂ ਨਾਲ ਜੋੜ ਲਵੋ,
ਗੁਰੂ ਜੀ, ਔਗਣ ਬਖਸ਼ੋ ਮੇਰੇ xll-ll
ਮੇਰੀ ਇਸ ਜਿੰਦਗੀ ਦੇ ਵਿਚੋਂ* ll,
ਕਰ ਦਿਓ ਦੂਰ ਹਨੇਰੇ,,,
ਚਰਨਾਂ ਨਾਲ ਜੋੜ ਲਵੋ,,,,,,,,,,

ਇੱਕ ਅੰਮ੍ਰਿਤ ਦੀ, ਦਾਤ ਬਖਸ਼ ਦਿਓ,
ਇੱਕ ਅੰਮ੍ਰਿਤ ਦਾ ਵੇਲਾ,
ਪਾਹੁਲ ਖੰਡੇ ਦੀ, ਪੀ ਕੇ ਮੈਂ ਆਪਣਾ,
ਕਰ ਲਾਂ ਜਨਮ ਸੁਹੇਲਾ ll
ਮਨ ਨੀਵਾਂ, ਮੱਤ ਉੱਚੀ ਕਰ ਦਿਓ* ll,
ਮੁੱਕ ਜਾਵਣ ਸਭ ਝੇੜੇ,,,
ਚਰਨਾਂ ਨਾਲ ਜੋੜ ਲਵੋ,,,,,,,,,,

ਮੋਹ ਮਾਇਆ ਦੇ, ਜਾਲ ਚੋਂ ਸਾਨੂੰ,
ਮਿਲ ਜਾਵੇ ਛੁਟਕਾਰਾ,
ਡਿੱਕ ਡੋਲ੍ਹੇ ਜੇਹੇ, ਖਾਂਦਿਆਂ ਦਾ,
ਗੁਰਬਾਣੀ ਬਣੇ ਸਹਾਰਾ ll
ਸਾਡੇ ਸਭ, ਵਹਿਮਾਂ ਭਰਮਾਂ ਦੇ* ll,
ਬਾਣੀ ਕਰੇ ਨਬੇੜੇ,,,
ਚਰਨਾਂ ਨਾਲ ਜੋੜ ਲਵੋ,,,,,,,,,,

ਤੁਸੀਂ ਗੁਣਾਂ ਦੇ, ਭਰੇ ਖਜ਼ਾਨੇ,
ਮੈਂ ਹਾਂ ਨਿਰਗੁਣ ਹਾਰਾ,
ਅੱਜ ਬਲਜੀਤ ਨੂੰ, ਸਾਜ਼ ਲਵੋ ਤੁਸੀਂ,
ਆਪਣਾ ਸਿੰਘ ਪਿਆਰਾ ll
ਮੈਂ ਪਿੰਡ ਆਪਣੇ ਦੀ, ਸੰਗਤ ਲੈ ਕੇ ll,
ਆਵਾਂ ਅਗਲੇ ਗੇੜੇ,,,
ਚਰਨਾਂ ਨਾਲ ਜੋੜ ਲਵੋ,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (490 downloads)