ਮਈਆ ਜੀ ਦਾ ਮੇਲਾ ਆ ਗਿਆ

ਮਈਆ ਜੀ ਦਾ ਮੇਲਾ
============
ਧੁਨ- ਨੀ ਮੈਂ ਦੁੱਧ ਕਾਹੇ ਨਾ ਰਿੜ੍ਹਕਾਂ
ਅਸੀਂ, ਮਈਆ ਜੀ ਦੇ, ਮੰਦਿਰਾਂ ਨੂੰ ਜਾਣਾ,
ਮਈਆ ਜੀ ਦਾ, ਮੇਲਾ ਆ ਗਿਆ ।
ਚਿੰਤ, ਪੁਰਨੀ ਮਾਂ ਦੇ, ਮੰਦਿਰਾਂ ਨੂੰ ਜਾਣਾ,
ਮਈਆ ਜੀ ਦਾ, ਮੇਲਾ ਆ ਗਿਆ ।
ਆ ਗਿਆ ਜੀ, ਆ ਗਿਆ...
( ਮਈਆ ਦਾ, ਮੇਲਾ ਆ ਗਿਆ )
ਆ ਗਿਆ ਜੀ, ਆ ਗਿਆ...
( ਚਿੰਤ, ਪੁਰਨੀ ਦਾ, ਮੇਲਾ ਆ ਗਿਆ )
ਆ ਗਿਆ ਜੀ, ਆ ਗਿਆ...
( ਨੈਣਾਂ, ਦੇਵੀ ਦਾ, ਮੇਲਾ ਆ ਗਿਆ )
ਆ ਗਿਆ ਜੀ, ਆ ਗਿਆ...
( ਚਿੰਤ, ਪੁਰਨੀ ਦਾ, ਮੇਲਾ ਆ ਗਿਆ )
ਸ਼ੇਰਾਂ, ਵਾਲੀ ਮਾਂ ਦਾ, ਦਰਸ਼ਨ ਪਾਉਣਾ,
ਮਈਆ ਜੀ ਦਾ, ਮੇਲਾ ਆ ਗਿਆ...
ਅਸੀਂ, ਮਈਆ ਜੀ ਦੇ...

ਦਿਲ ਦੀ, ਮੁਰਾਦ ਮਾਂ ਨੇ, ਪੂਰੀ ਸਾਡੀ ਕਰ ਤੀ ।
ਦੇ ਕੇ, ਸੋਹਣਾ ਲਾਲ ਝੋਲੀ, ਖੁਸ਼ੀਆਂ ਨਾਲ ਭਰ ਤੀ ॥
ਝੰਡਾ, ਸੋਹਣਾ ਜੇਹਾ, ਅਸਾਂ ਨੇ ਲਿਜਾਣਾ,
ਮਈਆ ਜੀ ਦਾ, ਮੇਲਾ ਆ ਗਿਆ...
ਅਸੀਂ, ਮਈਆ ਜੀ ਦੇ...

ਸਾਈਕਲਾਂ ਤੇ, ਜਾਂਦੇ ਕਈ, ਪੈਦਲ ਹੀ ਜਾਂਦੇ ਨੇ ।
ਮਾਂ ਦੇ, ਸੇਵਾਦਾਰ ਲੰਗਰ, ਰਾਹਾਂ ਵਿੱਚ ਲਾਉਂਦੇ ਨੇ ॥
ਮੱਥਾ, ਬੱਚਿਆਂ ਨੂੰ, ਦਰ ਤੇ ਟਿਕਾਉਣਾ,
ਮਈਆ ਜੀ ਦਾ, ਮੇਲਾ ਆ ਗਿਆ...
ਅਸੀਂ, ਮਈਆ ਜੀ ਦੇ...

ਮਈਆ ਜੀ ਦੇ, ਦਰ ਜਾ ਕੇ, ਕੰਜ਼ਕਾਂ ਬਿਠਾਉਣੀਆਂ ।
ਸੁੱਖੀਆਂ ਜੋ, ਸੁੱਖਣਾਂ ਸੀ, ਅਸਾਂ ਨੇ ਹੈ ਲਾਹੁਣੀਆਂ ॥
ਹੱਥੀ, ਕੰਜ਼ਕਾਂ ਨੂੰ, ਭੋਗ ਲਗਾਉਣਾ,
ਮਈਆ ਜੀ ਦਾ, ਮੇਲਾ ਆ ਗਿਆ...
ਅਸੀਂ, ਮਈਆ ਜੀ ਦੇ...

ਸਾਲ, ਬਾਅਦ ਆਏ, ਚਿੰਤਪੁਰਨੀ ਦੇ ਨਰਾਤੇ ਜੀ ।
ਘਰ ਘਰ, ਵਿੱਚ ਹੋਣ, ਮਾਂ ਦੇ ਜਗਰਾਤੇ ਜੀ ॥
ਸੋਹਣੀ, ਪੱਟੀ ਵਾਲੇ, ਜਾਗੇ ਵਿੱਚ ਗਾਉਣਾ,
ਮਈਆ ਜੀ ਦਾ, ਮੇਲਾ ਆ ਗਿਆ...
ਅਸੀਂ, ਮਈਆ ਜੀ ਦੇ...
download bhajan lyrics (142 downloads)