ਸ਼ੇਰਾਂ ਵਾਲੀ ਦੀਆਂ ਭੇਟਾਂ ਗਾਉਣੀਆਂ

ਸ਼ੇਰਾਂਵਾਲੀ ਦੀਆਂ ਭੇਟਾਂ
================

ਜਦ ਦੇ ਆਏ, ਨਰਾਤੇ ਮਾਂ ਦੇ ।
ਹੋਣ ਪਏ, ਜਗਰਾਤੇ ਮਾਂ ਦੇ ॥
ਸ਼ਰਧਾ ਦੇ ਨਾਲ, ਜੋਤ ਜਗਾ ਕੇ ॥
ਨੱਚ ਨੱਚ, ਖੁਸ਼ੀ, ਮਨਾਉਂਣੀਆਂ,
ਨੀ ਸ਼ੇਰਾਂ, ਵਾਲੀ ਦੀਆਂ ਭੇਟਾਂ...ਜੈ ਹੋ,
ਸ਼ੇਰਾਂ, ਵਾਲੀ ਦੀਆਂ ਭੇਟਾਂ, ਗਾਉਣੀਆਂ,
ਨੀ ਸ਼ੇਰਾਂ, ਵਾਲੀ ਦੀਆਂ ਭੇਟਾਂ, ਗਾਉਣੀਆਂ ॥

ਹਰ ਕੋਈ ਭਗਤ, ਪਿਆਰਾ ਮਾਂ ਦੀ,
ਜੈ ਜੈਕਾਰ, ਬੁਲਾਉਂਦਾ ਏ ।
ਮਸਤੀ ਦੇ ਵਿੱਚ, ਝੂਮ ਝੂਮ ਕੇ,
ਹਰ ਕੋਈ, ਏਹੋ ਗਾਉਂਦਾ ਏ ॥
ਮੇਰੇ ਘਰ ਵੀ, ਭੋਲੀ ਮਾਂ ਦੀ ॥
ਸ਼ੇਰ ਸਵਾਰੀ, ਆਉਣੀਆਂ,
ਨੀ ਸ਼ੇਰਾਂ, ਵਾਲੀ ਦੀਆਂ ਭੇਟਾਂ...ਜੈ ਹੋ,
ਸ਼ੇਰਾਂ, ਵਾਲੀ ਦੀਆਂ ਭੇਟਾਂ, ਗਾਉਣੀਆਂ,
ਨੀ ਸ਼ੇਰਾਂ, ਵਾਲੀ ਦੀਆਂ ਭੇਟਾਂ, ਗਾਉਣੀਆਂ ॥

ਭਗਤਾਂ ਹਰ ਥਾਂ, ਅੰਬੇ ਮਾਂ ਦੇ,
ਸੋਹਣੇ ਭਵਨ, ਸਜਾ ਲੈਣੇ ।
ਮਾਂ ਨੂੰ ਭੇਟਾ, ਕਰਨ ਲਈ,
ਸੋਨੇ ਦੇ ਛੱਤਰ, ਚੜ੍ਹਾ ਲੈਣੇ ॥
ਬੀਜ਼ ਖੇਤਰੀ, ਹਰ ਕੋਈ ਆ ਕੇ ॥
ਕੰਜ਼ਕਾਂ ਅੱਜ, ਮਨਾਉਣੀਆਂ,
ਨੀ ਸ਼ੇਰਾਂ, ਵਾਲੀ ਦੀਆਂ ਭੇਟਾਂ...ਜੈ ਹੋ,
ਸ਼ੇਰਾਂ, ਵਾਲੀ ਦੀਆਂ ਭੇਟਾਂ, ਗਾਉਣੀਆਂ,
ਨੀ ਸ਼ੇਰਾਂ, ਵਾਲੀ ਦੀਆਂ ਭੇਟਾਂ, ਗਾਉਣੀਆਂ ॥

ਸੁਣ ਲੈ ਬੱਚਿਆਂ, ਦੀ ਅਰਜ਼ੋਈ,
ਆਜਾ ਦਰਸ਼, ਦਿਖਾ ਦੇ ਮਾਂ ।
ਡਗਮਗ ਨਈਆ, ਡੋਲ੍ਹ ਰਹੀ ਨੂੰ,
ਭਵ ਤੋਂ ਪਾਰ, ਲਗਾ ਦੇ ਮਾਂ ॥
ਕਹੇ ਸੰਜੀਵ, ਤੇਰਾ ਲੜ੍ਹ ਫੜ੍ਹ ਕੇ ॥
ਮੈਂ ਤਕਦੀਰ, ਬਣਾਉਣੀ ਆਂ,
ਨੀ ਸ਼ੇਰਾਂ, ਵਾਲੀ ਦੀਆਂ ਭੇਟਾਂ...ਜੈ ਹੋ,
ਸ਼ੇਰਾਂ, ਵਾਲੀ ਦੀਆਂ ਭੇਟਾਂ, ਗਾਉਣੀਆਂ,
ਨੀ ਸ਼ੇਰਾਂ, ਵਾਲੀ ਦੀਆਂ ਭੇਟਾਂ, ਗਾਉਣੀਆਂ ॥

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (337 downloads)