धूड़ी चरणां दी जदों दी माथे लाई

( मां दे चरणां दी लाली नूं, धो धो के मैं पीवां ।
चरणां दी सिफ़्तां नूं गा गा, वांग शुदाइयां जीवां ।
चरणां विच सुख तेरे माईए, अठे पहर है रहिंदा
सुख नूं चैन दी चाह हुंदी, जब तैनूं ही मां कहिंदा ॥ )

धूड़ी चरणां दी जदों दी माथे लाई,
किस्मत जाग पई कदों दी सुत्ती आई ।

कई पहाड़ां ते चढ़दे सैलाब वेखे,
विच कंडियां दे रुल्लदे गुलाब वेखे ।
दौलत ते ऐनां मान ना कर बंदिया,
सड़कां ते रुल्लदे कई नवाब वेखे ।
धूड़ी चरणां दी जदों दी माथे लाई...

मारा मारा फिरदा सी मैं थां थां ठेड़े खांदा,
ना कोई मेरा संगी साथी ना कोई नेड़े लांदा ।
ऐसी किरपा हुई मेरे ते मैं दरबार सी आया,
मल्लियां मां दे दर दियां पौड़ियां, दिल दा हाल सुनाया ।
धूड़ी चरणां दी जदों दी माथे लाई...

नहीं लंघदा वक्त विछोड़े दा,
बिन मां दे गुज़ारा कौन करे ।
दुनियां तो किनारा हो सकता,
पर मां तो किनारा कौन करे ।
धूड़ी चरणां दी जदों दी माथे लाई...

धूड़ी माथे ला के लग्गिया मां ने सिर हथ रख्या,
मेरी भोली मईया ने अज मेरे वल्ल वी तकिया ।
किवें चुकावां करजा मां दा मैंनूं समझ ना आवे,
तेरे चरणां विच खोह जावां जे तूं दाती चाहवें ।
धूड़ी चरणां दी जदों दी माथे लाई...

लोकी कहिंदे पथर नहीं तरदा,
मैं ते पथर तरदे वेखे ।
जिन्हां ने कदर ना कीती मां दी,
ओह वी कदर मैं करदे वेखे ।
कई पैरां तो नंगे फिरदे सिर ते लब्बण छावां
मैंनूं दाती सब कुझ दित्ता क्यूं ना शुक्र मनावां
धूड़ी चरणां दी जदों दी माथे लाई...

चरण धूड़ दे रंग न्यारे बड़े ही करमां वाली,
डुबदी हुई मेरी बेड़ी मां ने आप संभाली ।
जिन्हने जानियां धूड़ी की है उसने सब कुझ पाया,
जान करिश्मा धूड़ी दा ते मईया नूं है पाया ।
धूड़ी चरणां दी जदों दी माथे लाई...

चढ़दे सूरज ढलदे वेखे,
बुझदे दीवे बलदे वेखे
हीरे दा कोई मुल्ल ना जाणे
खोटे सिक्के चलदे वेखे
जिन्हां दा ना जग विच कोई ओ वी पुत्र पल्लदे वेखे
मां दी रहमत दे नाल बंदे पानी उत्ते चलदे वेखे
धूड़ी चरणां दी जदों दी माथे लाई...

दुष्ट पापियां नूं एह धूड़ी धूड़ी विच मिलावे,
छड्डिया जावे ना कोई ऐसा जेहड़ा जुल्म कमावे ।
भगतां दी रक्षा दी खातिर धूड़ी परबत बनदी,
बड़ी दियालू मईया साडी सारी दुनियां मानदी ।
धूड़ी चरणां दी जदों दी माथे लाई...

अपलोडर- अनिलरामूर्तिभोपाल



( ਮਾਂ ਦੇ ਚਰਣਾਂ ਦੀ ਲਾਲੀ ਨੂੰ, ਧੋ ਧੋ ਕੇ ਮੈਂ ਪੀਵਾਂ ।
ਚਰਨਾਂ ਦੀ ਸਿਫ਼ਤਾਂ ਨੂੰ ਗਾ ਗਾ, ਵਾਂਗ ਸ਼ੁਦਾਈਆਂ ਜੀਵਾਂ ।
ਚਰਨਾਂ ਵਿੱਚ ਸੁੱਖ ਤੇਰੇ ਮਾਈਏ, ਅੱਠੇ ਪਹਿਰ ਹੈ ਰਹਿੰਦਾ
ਸੁੱਖ ਨੂੰ ਚੈਨ ਦੀ ਚਾਹ ਹੁੰਦੀ, ਜਦ ਤੈਨੂੰ ਹੀ ਮਾਂ ਕਹਿੰਦਾ ॥ )

ਧੂੜੀ ਚਰਣਾਂ ਦੀ ਜਦੋਂ ਦੀ ਮੱਥੇ ਲਾਈ,
ਕਿਸਮਤ ਜਾਗ ਪਈ ਕਦੋਂ ਦੀ ਸੁੱਤੀ ਆਈ ।

ਕਈ ਪਹਾੜਾਂ ਤੇ ਚੜ੍ਹਦੇ ਸੈਲਾਬ ਵੇਖੇ,
ਵਿੱਚ ਕੰਡਿਆਂ ਦੇ ਰੁੱਲਦੇ ਗ਼ੁਲਾਬ ਵੇਖੇ ।
ਦੌਲਤ ਤੇ‌ ਐਨਾਂ ਮਾਣ ਨਾ ਕਰ ਬੰਦਿਆ,
ਸੜਕਾਂ ਤੇ ਰੁੱਲਦੇ ਕਈ ਨਵਾਬ ਵੇਖੇ ।
ਧੂੜੀ ਚਰਣਾਂ ਦੀ ਜਦੋਂ ਦੀ ਮੱਥੇ ਲਾਈ...

ਮਾਰਾ ਮਾਰਾ ਫਿਰਦਾ ਸੀ ਮੈਂ ਥਾਂ ਥਾਂ ਠੇਡੇ ਖਾਂਦਾ,
ਨਾ ਕੋਈ ਮੇਰਾ ਸੰਗੀ ਸਾਥੀ ਨਾ ਕੋਈ ਨੇੜੇ ਲਾਂਦਾ ।
ਐਸੀ ਕਿਰਪਾ ਹੋਈ ਮੇਰੇ ਤੇ ਮੈਂ ਦਰਬਾਰ ਸੀ ਆਇਆ,
ਮੱਲੀਆਂ ਮਾਂ ਦੇ ਦਰ ਦੀਆਂ ਪੌੜੀਆਂ, ਦਿਲ ਦਾ ਹਾਲ ਸੁਣਾਇਆ ।
ਧੂੜੀ ਚਰਣਾਂ ਦੀ ਜਦੋਂ ਦੀ ਮੱਥੇ ਲਾਈ...

ਨਹੀਂ ਲੰਘਦਾ ਵਕਤ ਵਿਛੋੜੇ ਦਾ,
ਬਿਨ ਮਾਂ ਦੇ ਗੁਜ਼ਾਰਾ ਕੌਣ ਕਰੇ ।
ਦੁਨੀਆਂ ਤੋਂ ਕਿਨਾਰਾ ਹੋ ਸਕਦਾ,
ਪਰ ਮਾਂ ਤੋਂ ਕਿਨਾਰਾ ਕੌਣ ਕਰੇ ।
ਧੂੜੀ ਚਰਣਾਂ ਦੀ ਜਦੋਂ ਦੀ ਮੱਥੇ ਲਾਈ...

ਧੂੜੀ ਮੱਥੇ ਲਾ ਕੇ ਲੱਗਿਆ ਮਾਂ ਨੇ ਸਿਰ ਹੱਥ ਰੱਖਿਆ,
ਮੇਰੀ ਭੋਲੀ ਮਈਆ ਨੇ ਅੱਜ ਮੇਰੇ ਵੱਲ ਵੀ ਤੱਕਿਆ ।
ਕਿਵੇਂ ਚੁਕਾਵਾਂ ਕਰਜ਼ਾ ਮਾਂ ਦਾ ਮੈਨੂੰ ਸਮਝ ਨਾ ਆਵੇ,
ਤੇਰੇ ਚਰਨਾਂ ਵਿੱਚ ਖੋਹ ਜਾਵਾਂ ਜੇ ਤੂੰ ਦਾਤੀ ਚਾਹਵੇਂ ।
ਧੂੜੀ ਚਰਣਾਂ ਦੀ ਜਦੋਂ ਦੀ ਮੱਥੇ ਲਾਈ...

ਲੋਕੀ ਕਹਿੰਦੇ ਪੱਥਰ ਨਹੀਂ ਤਰਦਾ,
ਮੈਂ ਤੇ ਪੱਥਰ ਤਰਦੇ ਵੇਖੇ ।
ਜਿਨਾਂ ਨੇ ਕਦਰ ਨਾ ਕੀਤੀ ਮਾਂ ਦੀ,
ਓਹ ਵੀ ਕਦਰ ਮੈਂ ਕਰਦੇ ਵੇਖੇ ।
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ
ਮੈਨੂੰ ਦਾਤੀ ਸਭ ਕੁੱਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ
ਧੂੜੀ ਚਰਣਾਂ ਦੀ ਜਦੋਂ ਦੀ ਮੱਥੇ ਲਾਈ...

ਚਰਣ ਧੂੜ ਦੇ ਰੰਗ ਨਿਆਰੇ ਬੜੇ ਹੀ ਕਰਮਾਂ ਵਾਲੀ,
ਡੁੱਬਦੀ ਹੋਈ ਮੇਰੀ ਬੇੜੀ ਮਾਂ ਨੇ ਆਪ ਸੰਭਾਲੀ ।
ਜੀਹਨੇ ਜਾਣਿਆਂ ਧੂੜੀ ਕੀ ਹੈ ਉਸਨੇ ਸਭ ਕੁੱਝ ਪਾਇਆ,
ਜਾਣ ਕਰਿਸ਼ਮਾ ਧੂੜੀ ਦਾ ਤੇ ਮਈਆ ਨੂੰ ਹੈ ਪਾਇਆ ।
ਧੂੜੀ ਚਰਣਾਂ ਦੀ ਜਦੋਂ ਦੀ ਮੱਥੇ ਲਾਈ...

ਚੜ੍ਹਦੇ ਸੂਰਜ ਢੱਲਦੇ ਵੇਖੇ,
ਬੁੱਝਦੇ ਦੀਵੇ ਬਲਦੇ ਵੇਖੇ
ਹੀਰੇ ਦਾ ਕੋਈ ਮੁੱਲ ਨਾ ਜਾਣੇ
ਖੋਟੇ ਸਿੱਕੇ ਚੱਲਦੇ ਵੇਖੇ
ਜਿਹਨਾਂ ਦਾ ਨਾ ਜਗ ਵਿੱਚ ਕੋਈ ਓ ਵੀ ਪੁੱਤਰ ਪੱਲਦੇ ਵੇਖੇ
ਮਾਂ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਵੇਖੇ
ਧੂੜੀ ਚਰਣਾਂ ਦੀ ਜਦੋਂ ਦੀ ਮੱਥੇ ਲਾਈ...

ਦੁਸ਼ਟ ਪਾਪੀਆਂ ਨੂੰ ਏਹ ਧੂੜੀ ਧੂੜੀ ਵਿੱਚ ਮਿਲਾਵੇ,
ਛੱਡਿਆ ਜਾਵੇ ਨਾ ਕੋਈ ਐਸਾ ਜੇਹੜਾ ਜ਼ੁਲਮ ਕਮਾਵੇ ।
ਭਗਤਾਂ ਦੀ ਰਕਸ਼ਾ ਦੀ ਖਾਤਿਰ ਧੂੜੀ ਪਰਬਤ ਬਣਦੀ,
ਬੜੀ ਦਿਆਲੂ ਮਈਆ ਸਾਡੀ ਸਾਰੀ ਦੁਨੀਆਂ ਮੰਨਦੀ ।
ਧੂੜੀ ਚਰਣਾਂ ਦੀ ਜਦੋਂ ਦੀ ਮੱਥੇ ਲਾਈ...

ਅਪਲੋਡਰ- ਅਨਿਲਰਾਮੂਰਤੀਭੋਪਾਲ