जदों खोल्दा ए कक्कियाँ जटावाँ,
ते नाथ बड़ा सोहणा लग्दा।
सोहणा लग्दा जी, मनमोहणा लग्दा,
दिल करदा मैं ओहनों देखी जावाँ।
निक्के जेहे जोगी सिर सुंदर जटावाँ ने,
गल विच पा के रखे रुद्राक्षी माला ए।
ओहदी सूरत नूं मन च वसावाँ,
ते नाथ बड़ा सोहणा लग्दा।
मौंढे उत्ते झोली, हथ चिमटा एह रखदा,
सच्ची मैनूं जोगी एह तां रूप लग्गे रब्ब दा।
एहदे पैराँ विच सोने दी खड़ावाँ,
ते नाथ बड़ा सोहणा लग्दा।
बोहराँ हेठां बैठ जोगी धूनियाँ लगाउंदा ए,
हरदम नाम ओह तां शिवाँ दा धियाउंदा ए।
सिर ओहदे उत्ते नागाँ कीती छांवाँ,
ते नाथ बड़ा सोहणा लग्दा।
जिन्हाँ भगताँ ने अख जोगी नाल लगाई ए,
अजे मेरे भाई ने एह सिफ़त सुनाई ए।
ओहदा मोर बन मैं वी पैलां पावाँ,
ते नाथ बड़ा सोहणा लग्दा।
अपलोडर – अनिलराममूर्ति भोपाल
ਜਦੋਂ ਖੋਲ੍ਹਦਾ ਏ ਕੱਕੀਆਂ ਜਟਾਵਾਂ,
ਤੇ ਨਾਥ ਬੜਾ ਸੋਹਣਾ ਲੱਗਦਾ ।
ਸੋਹਣਾ ਲੱਗਦਾ ਜੀ, ਮਨਮੋਹਣਾ ਲੱਗਦਾ,
ਦਿਲ ਕਰਦਾ ਮੈਂ ਓਹਨੂੰ ਦੇਖੀ ਜਾਵਾਂ ।
ਨਿੱਕੇ ਜੇਹੇ ਜੋਗੀ ਸਿਰ ਸੁੰਦਰ ਜਟਾਵਾਂ ਨੇ,
ਗਲ਼ ਵਿੱਚ ਪਾ ਕੇ ਰੱਖੇ ਰੁਦਰਕਸ਼ੀ ਮਾਲਾ ਏ ।
ਓਹਦੀ ਸੂਰਤ ਨੂੰ ਮਨ ਚ ਵਸਾਵਾਂ,
ਤੇ ਨਾਥ ਬੜਾ ਸੋਹਣਾ ਲੱਗਦਾ ।
ਮੌਂਢੇ ਉੱਤੇ ਝੋਲੀ ਹੱਥ ਚਿਮਟਾ ਏਹ ਰੱਖਦਾ,
ਸੱਚੀ ਮੈਨੂੰ ਜੋਗੀ ਏਹ ਤਾਂ ਰੂਪ ਲੱਗੇ ਰੱਬ ਦਾ ।
ਏਹਦੇ ਪੈਰਾਂ ਵਿੱਚ ਸੋਨੇ ਦੀ ਖੜਾਵਾਂ,
ਤੇ ਨਾਥ ਬੜਾ ਸੋਹਣਾ ਲੱਗਦਾ ।
ਬੋਹੜਾਂ ਹੇਠਾਂ ਬੈਠ ਜੋਗੀ ਧੂਣੀਆਂ ਲਗਾਉਂਦਾ ਏ,
ਹਰਦਮ ਨਾਮ ਓਹ ਤਾਂ ਸ਼ਿਵਾਂ ਦਾ ਧਿਆਉਂਦਾ ਏ ।
ਸਿਰ ਓਹਦੇ ਉੱਤੇ ਨਾਗਾਂ ਕੀਤੀ ਛਾਂਵਾਂ,
ਤੇ ਨਾਥ ਬੜਾ ਸੋਹਣਾ ਲੱਗਦਾ ।
ਜਿਹਨਾਂ ਭਗਤਾਂ ਨੇ ਅੱਖ ਜੋਗੀ ਨਾਲ ਲਗਾਈ ਏ,
ਅਜੇ ਮੇਰੇ ਭਾਈ ਨੇ ਏਹ ਸਿਫ਼ਤ ਸੁਣਾਈ ਏ ।
ਓਹਦਾ ਮੋਰ ਬਣ ਮੈਂ ਵੀ ਪੈਲਾਂ ਪਾਵਾਂ,
ਤੇ ਨਾਥ ਬੜਾ ਸੋਹਣਾ ਲੱਗਦਾ ।
ਅਪਲੋਡਰ- ਅਨਿਲਰਾਮੂਰਤੀਭੋਪਾਲ