मौजां लग्गियां जोगी दे द्वारे

ਧੁਨ- ਕਵਾਲੀ

( ਜਿਤਨਾ ਦੀਆ ਮੇਰੇ ਜੋਗੀ ਨੇ,
ਉਤਨੀ ਤੋਂ ਮੇਰੀ ਔਕਾਤ ਨਾ ਥੀ l
ਯੇ ਤੋਂ ਕਰਮ ਹੈ ਮੇਰੇ ਜੋਗੀ ਕਾ,
ਵਰਨਾ ਮੁਝ ਮੇਂ ਤੋਂ ਐਸੀ ਬਾਤ ਨਾ ਥੀ ll )

ਬੜੀਆਂ ਹੀ ਮੌਜਾਂ ਲੱਗੀਆਂ ll, ਸਿੱਧ ਜੋਗੀ ਦੇ ਦਵਾਰੇ ll
*ਬੜੀਆਂ ਹੀ ਮੌਜਾਂ ਲੱਗੀਆਂ, ਪੌਣਾਹਾਰੀ  ਦੇ ਦਵਾਰੇ,,,
ਕੀਤੇ ਨੇ ਵਾਰੇ ਨਿਆਰੇ ll, *ਜੋਗੀ ਨੇ ਚਰਣੀ ਲਾ ਕੇ,,,
ਬੜੀਆਂ ਹੀ ਮੌਜਾਂ ਲੱਗੀਆਂ,,,,,,,,,,,,,,,,,,,,,

ਕੋਈ ਜਾਣਦਾ ਨਹੀਂ ਸੀ, ਪੁੱਛਦਾ ਨਹੀਂ ਸੀ ਕੋਈ* l
ਬਾਬੇ ਦੀ ਓਟ ਲੈ ਕੇ, ਹੁਣ ਬੱਲੇ ਬੱਲੇ ਹੋਈ* ll
ਕਿਸਮਤ ਦੇ ਤਾਲੇ ਖੋਲ੍ਹੇ ll *ਜੋਗੀ ਨੇ ਨਜ਼ਰਾਂ ਪਾ ਕੇ,,,
ਬੜੀਆਂ ਹੀ ਮੌਜਾਂ ਲੱਗੀਆਂ,,,,,,,,,,,,,,,,,,,,,

ਰਤਨੋ ਦੇ ਲਾਡਲੇ ਨੇ, ਜਦ ਤੋਂ ਹੈ ਚਰਣੀ ਲਾਇਆ* l
ਮੈਂ ਜੋ ਮੰਗਿਆਂ ਜੋਗੀ ਤੋਂ, ਓਹਨੇ ਝੋਲੀ ਦੇ ਵਿੱਚ ਪਾਇਆ* ll
ਮੈਂ ਤਰ ਗਿਆ ਵੇ ਭਗਤੋ ll *ਜੋਗੀ ਦਾ ਨਾਂਅ ਧਿਆ ਕੇ,,,
ਬੜੀਆਂ ਹੀ ਮੌਜਾਂ ਲੱਗੀਆਂ,,,,,,,,,,,,,,,,,,,,,

ਰੋਪੜ ਦੇ ਬਿੰਦਿਆ ਵੇ, ਓਹਦੀ ਮਹਿਮਾ ਬੜੀ ਨਿਰਾਲੀ* l
ਸਦਾ ਖੁਸ਼ੀਆਂ 'ਚ ਖੇਡ਼ੇ, ਜਿਹਨੇ ਜੋਗੀ ਦੇ ਨਾਲ ਲਾ ਲਈ* ll
ਦੀਪਕ ਵੀ ਲੱਗਿਆਂ ਚਰਣੀ ll *ਜੋਗੀ ਦੀ ਮਹਿਮਾ ਗਾ ਕੇ,,,
ਬੜੀਆਂ ਹੀ ਮੌਜਾਂ ਲੱਗੀਆਂ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (478 downloads)