हथ फड़के कासा नाथां दा

एह कासा बुल्ले शाह ने हथ फडेया,
शाह इनाइत नु गुरु बनाउना दे लई,
एह कासा बाबा फरीद ने हथ फडेया,
गुरु दे का नु मॉस खुआउन दे लई,
पत्थर नु मन ठाकुर धने ने फडेया कासा,
रोटी मकी दी साग खुआउन दे लइ,
रांझे रब मन हीर नु फडेया कासा,
वेले हीर दे दर्शन पाऊंन दे लइ,
एह कासा सुदामा ने हथ फडेया,
कृष्ण यार तो गरीबी मिटाऊं दे लई,
एह कासा भीलनी ने हथ फड़ेया,
झूठे बेरा दा राम नुभोग लाऊंन दे लई,
एह कासा फकीरा दे हथ फड़ेया,
आपने मुर्शद विचो रब नु पाऊं दे लई,
कोसल जालंधरी जोगन ने हथ फड़ेया कासा,
खैर जोगी दी जोगी तो पाऊंन दे लई,


हथ फड के कासा नाथा दा,
मैं जोगी मंगन चली आ,
माये नि माये मेनू रोकी ना,
जींद सूली टंगन चली आ,
हथ फड के कासा नाथा दा,

हथी ला लई नाथ दी मेहँदी,
नाथ वले चल मुड मुड कहन्दी,
हूँ जग दी परवाह न मेनू
कह लई दुनिया जो वि कहन्दी,
बाही पा के बंगा प्यार दियां,
जिन्दगी नु रंगन चली आ,
हथ फड के कासा नाथा दा,

ताजा तख्ता दी लोड न कख सजना,
सहनु वांग गुलाम रख सजना,
मैं अपने आप नु भूल गई आ,
लड़ी नाल तेरे जद अख सजना,
मैं औखे रस्ते पे गई आ,
सब हदा तपन चली आ,
हथ फड के कासा नाथा दा,


मेरे विखरे वाल तो वेखो,
विच मुह्ब्ता हाल ते वेखो,
ता ता थैयां करदी आवा,
पेंदी आज धमाल ते वेखो,
मैं महफ़िल बेठ मलंगा दी,
खुद बनन मलंगन चाली आ,
हथ फड के कासा नाथा दा,

तेनु मंगेया झोली अड़ सजना,
ना देवी विचाले छड सजना,
मन कोमल जलंधरी रब साइयां,
किते होर न मंगन चली आ,
हथ फड के कासा नाथा दा,


ਇਹ ਕਾਸਾ, ਬੁੱਲੇ ਸ਼ਾਹ ਨੇ ਹੱਥ ਫੜਿਆ,
ਸ਼ਾਹ ਇਨਾਇਤ ਨੂੰ ਗੁਰੂ, ਬਣਾਉਣ ਦੇ ਲਈ l
ਇਹ ਕਾਸਾ, ਬਾਬਾ ਫ਼ਰੀਦ ਨੇ ਹੱਥ ਫੜਿਆ,
ਗੁਰੂ ਦੇ ਕਾਂ ਨੂੰ ਮਾਸ, ਖੁਆਉਣ ਦੇ ਲਈ l
ਪੱਥਰ ਨੂੰ ਮੰਨ ਠਾਕੁਰ, ਧੰਨੇ ਨੇ ਫੜਿਆ ਕਾਸਾ,
ਰੋਟੀ ਮੱਕੀ ਦੀ ਸਾਗ, ਖੁਆਉਣ ਦੇ ਲਈ l
ਰਾਂਝੇ ਰੱਬ ਮੰਨ, ਹੀਰ ਨੂੰ ਫੜਿਆ ਕਾਸਾ,
ਵੇਲੇ ਹੀਰ ਦੇ ਦਰਸ਼ਨ, ਪਾਉਣ ਦੇ ਲਈ l
ਇਹ ਕਾਸਾ, ਸੁਦਾਮਾ ਨੇ ਹੱਥ ਫੜਿਆ,
ਕ੍ਰਿਸ਼ਨ ਯਾਰ ਤੋਂ ਗਰੀਬੀ, ਮਿਟਾਉਣ ਦੇ ਲਈ l
ਇਹ ਕਾਸਾ, ਭੀਲਣੀ ਨੇ ਹੱਥ ਫੜਿਆ,
ਝੂਠੇ ਬੇਰਾਂ ਦਾ ਰਾਮ ਨੂੰ ਭੋਗ, ਲੁਆਉਣ ਦੇ ਲਈ l
ਇਹ ਕਾਸਾ, ਫਕੀਰਾਂ ਨੇ ਹੱਥ ਫੜਿਆ,
ਆਪਣੇ ਮੁਰਸ਼ਿਦ ਵਿੱਚੋਂ ਰੱਬ ਨੂੰ, ਪਾਉਣ ਦੇ ਲਈ l
ਕੋਮਲ ਜਲੰਧਰੀ ਜੋਗਨ ਨੇ, ਹੱਥ ਫੜਿਆ ਕਾਸਾ,
ਖੈਰ ਜੋਗੀ ਦੀ ਜੋਗੀ ਤੋਂ, ਪਾਉਣ ਦੇ ਲਈ ll

ਹੱਥ ਫੜ ਕੇ ਕਾਸਾ, ਨਾਥਾਂ ਦਾ ll,
ਮੈਂ ਜੋਗੀ ਮੰਗਣ, ਚੱਲੀ ਆਂ ll
*ਮਾਏਂ ਨੀ ਮਾਏਂ ਮੈਨੂੰ, ਰੋਕੀ ਨਾ l
ਜਿੰਦ ਸੂਲੀ ਟੰਗਣ, ਚੱਲੀ ਆਂ,,,
ਹੱਥ ਫੜ ਕੇ ਕਾਸਾ,,,,,,,,,,

 
"ਹੱਥੀ ਲਾ ਲਈ, ਨਾਥ ਦੀ ਮਹਿੰਦੀ,
ਨਾਥ ਵਲੇ ਚੱਲ, ਮੁੜ ਮੁੜ ਕਹਿੰਦੀ" l
ਹੁਣ ਜੱਗ ਦੀ, ਪ੍ਰਵਾਹ ਨਾ ਮੈਨੂੰ ll,
"ਕਹਿ ਲਏ ਦੁਨੀਆਂ, ਜੋ ਵੀ ਕਹਿੰਦੀ" xll
ਬਾਂਹੀ 'ਪਾ ਕੇ ਬੰਗਾਂ, ਪਿਆਰ ਦੀਆ ll,
ਜਿੰਦੜੀ ਨੂੰ ਰੰਗਣ, ਚੱਲੀ ਆਂ,,,
ਹੱਥ ਫੜ ਕੇ ਕਾਸਾ,,,,,,,,,,

''ਤਾਜ਼ਾਂ ਤਖਤਾਂ ਦੀ, ਲੋੜ ਨਾ ਕੱਖ ਸੱਜਣਾ,
ਸਾਨੂੰ ਵਾਂਗ ਗੁਲਾਮਾਂ, ਰੱਖ ਸੱਜਣਾ'' l
ਮੈਂ ਆਪਣੇ ਆਪ ਨੂੰ, ਭੁੱਲ ਗਈ ਆਂ ll,
''ਲੜ੍ਹੀ ਨਾਲ ਤੇਰੇ ਜਦ, ਅੱਖ ਸੱਜਣਾ'' xll
ਮੈਂ 'ਔਖੇ ਰਸਤੇ, ਪੈ ਗਈ ਆਂ ll,
ਸਭ ਹੱਦਾਂ ਟੱਪਣ, ਚੱਲੀ ਆਂ,,,
ਹੱਥ ਫੜ ਕੇ ਕਾਸਾ,,,,,,,,,,

"ਮੇਰੇ ਵਿੱਖਰੇ, ਵਾਲ਼ ਤੇ ਵੇਖੋ,
ਵਿੱਚ ਮੁਹੱਬਤਾਂ, ਹਾਲ ਤੇ ਵੇਖੋ" l
'ਤਾ ਤਾ ਥਈਆ, ਕਰਦੀ ਆਵਾਂ ll,
''ਪੈਂਦੀ ਅੱਜ, ਧਮਾਲ ਤੇ ਵੇਖੋ'' xll
ਮੈਂ 'ਮਹਿਫ਼ਿਲ ਬੈਠ, ਮਲੰਗਾਂ ਦੀ ll,
ਖੁਦ ਬਣਨ ਮਲੰਗਣ, ਚੱਲੀ ਆਂ,,,
ਹੱਥ ਫੜ ਕੇ ਕਾਸਾ,,,,,,,,,,

''ਤੈਨੂੰ ਮੰਗਿਆਂ ਝੋਲੀ, ਅੱਡ ਸੱਜਣਾ,
ਨਾ ਦੇਵੀਂ ਵਿਚਾਲੇ, ਛੱਡ ਸੱਜਣਾ'' l
ਮੇਰਾ ਦਿਲ ਤੇਰੇ ਲਈ, ਖਾਲੀ ਏ ll,
''ਦਿੱਤੀ ਦੁਨੀਆਂ ਦਿਲ ਚੋਂ, ਕੱਢ ਸੱਜਣਾ'' xll
ਮੰਨ 'ਕੋਮਲ ਜਲੰਧਰੀ, ਰੱਬ ਸਾਈਆਂ ll,
ਕਿਤੇ ਹੋਰ ਨਾ ਮੰਗਣ, ਚੱਲੀ ਆਂ
ਹੱਥ ਫੜ ਕੇ ਕਾਸਾ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (852 downloads)