ਸੋਹਣੀ ਲੱਗਦੀ ਏ ਮੋਰ ਦੀ ਸਵਾਰੀ

ਸੋਹਣੀ ਲੱਗਦੀ ਏ ਮੋਰ ਦੀ ਸਵਾਰੀ
========================
ਸੋਹਣੀ, ਲੱਗਦੀ ਏ, ਮੋਰ ਦੀ ਸਵਾਰੀ ਜੀ,
ਜੋਗੀ ਮੇਰਾ, ਸੋਹਣਾ ਲੱਗਦਾ ll
ਏਹੋ ਕਹਿੰਦੀ ਏ, ਦੁਨੀਆਂ ਸਾਰੀ ll,
ਜੀ ਜੋਗੀ
ਮੇਰਾ, ਸੋਹਣਾ ਲੱਗਦਾ,,,
ਸੋਹਣੀ, ਲੱਗਦੀ ਏ, ਮੋਰ ਦੀ ਸਵਾਰੀ ਜੀ,
ਜੋਗੀ ਮੇਰਾ, ਸੋਹਣਾ ਲੱਗਦਾ ll

ਸੋਨੇ ਦੀ, ਗ਼ੁਫ਼ਾ ਦੇ ਵਿੱਚ, ਲਾਇਆ ਜੋਗੀ ਡੇਰਾ ਏ,
ਸਿਰ ਤੇ, ਜਟਾਵਾਂ ਮੁਖ਼, ਸੁਰਖ਼ ਸਵੇਰਾ ਏ ll
ਉੱਡੇ, ਪਾਉਣ ਦੇ, ਸਹਾਰੇ ਪੌਣਾਹਾਰੀ ll,
ਜੀ ਜੋਗੀ
ਮੇਰਾ, ਸੋਹਣਾ ਲੱਗਦਾ,,,
ਸੋਹਣੀ, ਲੱਗਦੀ ਏ,,,,,,,,,,,,,,,,,,,,,,,,,,

ਬੈਂਡ, ਵਾਜਿਆਂ ਦੇ ਨਾਲ, ਲੋਕੀਂ, ਚੱਲ ਆਉਂਦੇ ਨੇ,
ਰੋਟ, ਪ੍ਰਸ਼ਾਦ ਸੋਹਣੇ, ਝੰਡੇ ਵੀ ਲਿਆਉਂਦੇ ਨੇ ll
ਰੱਖ, ਮਨ / ਦਿਲ ਵਿੱਚ, ਸ਼ਰਧਾ ਏ ਭਾਰੀ ll,
ਜੀ ਜੋਗੀ
ਮੇਰਾ, ਸੋਹਣਾ ਲੱਗਦਾ,,,
ਸੋਹਣੀ, ਲੱਗਦੀ ਏ,,,,,,,,,,,,,,,,,,,,,,,,,,

ਹੀਰਲੇ ਦਾ, ਰਾਮ ਵੀ, ਜੋਗੀ ਨੂੰ ਧਿਆਉਂਦਾ ਏ,
ਸੰਗ ਲੈ ਕੇ, ਪਟਿਆਲਾ, ਹਰ ਸਾਲ ਆਉਂਦਾ ਏ ll
ਕੂਕੇ ਮਿਲੂ / ਹਰੀ ਅਮਿਤ ਨੂੰ, ਚੜ੍ਹੀ ਏ ਖ਼ੁਮਾਰੀ ll,
ਜੀ ਜੋਗੀ
ਮੇਰਾ, ਸੋਹਣਾ ਲੱਗਦਾ,,,
ਸੋਹਣੀ, ਲੱਗਦੀ ਏ,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (248 downloads)