चढ़ गई फकीरां वाली भंग वे

चढ़ गई फकीरां वाली भंग वे
सानूं चढ़ गई दातिया।
चढ़दा ना होर कोई रंग वे
सानूं चढ़ गई दातिया।
चढ़ गई फकीरां वाली भंग वे...

तेरे बिना दाता किसे नूं ना जानदे।
तेरे हो के दाता असीं बड़ीआं मौजां मानदे।
किसे गल्लों ना होए तंग वे, सानूं चढ़ गई दातिया।
चढ़ गई फकीरां वाली भंग वे...

नैणां दे पियालियां च मस्ती पई डुल्दी।
करके दीदार सानूं होश सारी भूल गई।
हो गया मस्त मलंग वे, सानूं चढ़ गई दातिया।
चढ़ गई फकीरां वाली भंग वे...

तेरियां पियारियां ने एहो अज कहिणा ए।
हर मोड़ उत्ते तुसीं नाल नाल रहिणा ए।
पूरी कर बच्चियां दी मंग वे, सानूं चढ़ गई दातिया।

अपलोडर – अनिल रामूर्ती भोपाल

ਚੜ੍ਹ ਗਈ ਫਕੀਰਾਂ ਵਾਲੀ ਭੰਗ ਵੇ
ਸਾਨੂੰ ਚੜ੍ਹ ਗਈ ਦਾਤਿਆ ।
ਚੜ੍ਹਦਾ ਨਾ ਹੋਰ ਕੋਈ ਰੰਗ ਵੇ
ਸਾਨੂੰ ਚੜ੍ਹ ਗਈ ਦਾਤਿਆ ।
ਚੜ੍ਹ ਗਈ ਫਕੀਰਾਂ ਵਾਲੀ ਭੰਗ ਵੇ...

ਤੇਰੇ ਬਿਨਾਂ ਦਾਤਾ ਕਿਸੇ ਨੂੰ ਨਾ ਜਾਣਦੇ ।
ਤੇਰੇ ਹੋ ਕੇ ਦਾਤਾ ਅਸੀਂ ਬੜੀਆਂ ਮੌਜ਼ਾਂ ਮਾਣਦੇ ।
ਕਿਸੇ ਗੱਲੋਂ ਨਾ ਹੋਏ ਤੰਗ ਵੇ, ਸਾਨੂੰ ਚੜ੍ਹ ਗਈ ਦਾਤਿਆ ।
ਚੜ੍ਹ ਗਈ ਫਕੀਰਾਂ ਵਾਲੀ ਭੰਗ ਵੇ...

ਨੈਣਾਂ ਦੇ ਪਿਆਲਿਆਂ ਚ ਮਸਤੀ ਪਈ ਡੁੱਲ੍ਹਦੀ ।
ਕਰਕੇ ਦੀਦਾਰ ਸਾਨੂੰ ਹੋਸ਼ ਸਾਰੀ ਭੁੱਲ ਗਈ ।
ਹੋ ਗਿਆ ਮਸਤ ਮਲੰਗ ਵੇ, ਸਾਨੂੰ ਚੜ੍ਹ ਗਈ ਦਾਤਿਆ ।
ਚੜ੍ਹ ਗਈ ਫਕੀਰਾਂ ਵਾਲੀ ਭੰਗ ਵੇ...

ਤੇਰਿਆਂ ਪਿਆਰਿਆਂ ਨੇ ਏਹੋ ਅੱਜ ਕਹਿਣਾ ਏ ।
ਹਰ ਮੋੜ ਉੱਤੇ ਤੁਸੀਂ ਨਾਲ ਨਾਲ ਰਹਿਣਾ ਏ ।
ਪੂਰੀ ਕਰ ਬੱਚਿਆਂ ਦੀ ਮੰਗ ਵੇ, ਸਾਨੂੰ ਚੜ੍ਹ ਗਈ ਦਾਤਿਆ ।

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (10 downloads)