धन जिगरा कलगियाँ वाले दा

ਮਾਂ ਗੁਜ਼ਰੀ ਕਰਮਾਂ ਵਾਲੀ ਏ, *ਜਿਸ ਮਰਦ ਸੂਰਮਾ ਜਣਿਆ ਏ,
ਨੇਕੀ ਦੀ ਖ਼ਾਤਿਰ ਲੜ੍ਹਦਾ ਰਿਹਾ, ਮਾੜ੍ਹੇ ਦਾ ਹਾਮੀ ਬਣਿਆ ਏ l
ਮਜ਼ਲੂਮ ਦੀ ਇੱਜ਼ਤ ਰਾਖੀ ਲਈ, *ਲਾ ਸਾਰਾ ਹੀ ਪਰਿਵਾਰ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਸੱਧਰਾਂ ਦੇ ਬਾਗ਼ ਬਗੀਚੇ ਜੋ, *ਬਿਨ ਕਦਰਾਂ ਤੋਂ ਮੁਰਝਾ ਗਏ ਸੀ,
ਲੈ ਆਇਆ ਕਿਰਨਾਂ ਨੂਰ ਦੀਆਂ, ਫੁੱਲਾਂ ਤੇ ਜ਼ੋਬਨ ਛਾ ਗਏ ਸੀ l
ਘਰ ਪਹੁੰਚੇ ਪੀਰ ਫ਼ਕੀਰਾਂ ਦੇ, *ਮੇਹਨਤ ਨਾਲ ਧਰਮ ਨਿਭਾ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਰਹਿਮਤਦੀਆਂ ਨਜ਼ਰਾਂ ਪਾਈਆਂ ਨੇ, *ਸਭ ਜ਼ਾਤਾਂ ਤੇ ਸਭ ਵਰਣਾਂ ਤੇ,
ਜਦ ਤੱਕਿਆ ਜਲਵਾ ਸ਼ਿਵ ਦੱਤ ਨੇ, ਧਰ ਸੀਸ ਤੁਰ ਗਿਆ ਚਰਨਾਂ ਤੇ l
ਜਦ ਕੀਤਾ ਯਾਦ ਪ੍ਰੀਤਮ ਨੂੰ, *ਮੈਣੀ ਦੀ ਗੋਦ ਸ਼ਿੰਗਾਰ ਗਿਆ,  
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਜਦ ਚੁੱਕੀ ਤੇਗ ਔਰੰਗੇ ਨੇ, *ਸਾਹ ਖੱਤਰੀਆਂ ਦੇ ਸੁੱਕ ਗਏ,
ਛੱਡ ਪੰਡਿਤ ਸੁੰਨ੍ਹੇ ਮੰਦਿਰਾਂ ਨੂੰ, ਜਾ ਵਿੱਚ ਪਹਾੜਾਂ ਲੁੱਕ ਗਏ l
ਦੇ ਸੀਸ ਪਿਤਾ ਦਾ ਦਿੱਲੀ ਵਿੱਚ, *ਕਰ ਹਿੰਦੂਆਂ ਤੇ ਉਪਕਾਰ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਰੱਖ ਬਾਜ਼ ਨਿਸ਼ਾਨੀ ਗੈਰਤ ਦੀ, *ਲੈ ਕਲਗ਼ੀ ਤਖ਼ਤ ਸਜਾਉਂਦਾ ਰਿਹਾ,
ਅਨੰਦਪੁਰ ਦੀ ਐਸੀ ਸ਼ਾਨ ਬਣੀ, ਇੰਦਰ ਵੀ ਸੀਸ ਝੁੱਕਾਉਂਦਾ ਰਿਹਾ l
ਛੱਕ ਮੁਰਦੇ ਅੰਮ੍ਰਿਤ ਜੀ ਪੈਂਦੇ, *ਗਿੱਦੜਾਂ ਤੋਂ ਸ਼ੇਰ ਵੰਗਾਰ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਜਦ ਵੱਜਦੀ ਚੋਟ ਨਗਾੜੇ ਤੇ, *ਕਈ ਭੀਮ ਚੰਦ ਜੇਹੇ ਸੜ੍ਹਦੇ ਰਹੇ,
ਸੁਣ ਸੁਣ ਕੇ ਗੂੰਜਾਂ ਪੰਥ ਦੀਆਂ, ਦਿੱਲੀਓਂ ਵੀ ਝਾਬਰ ਝੜ੍ਹਦੇ ਰਹੇ l
ਜਿੱਤਾਂ ਦੇ ਦਾਵੇ ਕਰਦੇ ਰਹੇ, *ਪਰ ਹਰ ਕੋਈ ਉਸ ਤੋਂ ਹਾਰ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਅੰਮ੍ਰਿਤ ਦੀ ਜੀਵਨ ਸ਼ਕਤੀ ਨੇ, *ਲੱਖਾਂ ਨਾਲ ਇੱਕ ਲੜਾ ਦਿੱਤਾ,
ਇੱਕ ਖ਼ਾਤਿਰ ਦੇਸ਼ ਆਜ਼ਾਦੀ ਦੀ, ਪੁੱਤਰਾਂ ਦਾ ਨਿਓਂਦਾ ਪਾ ਦਿੱਤਾ l
ਜਦ ਵੇਖਿਆ ਡਿੱਗ ਅਜੀਤ ਪਿਆ, *ਲਾ ਉਂਗਲ ਤੁਰ ਜੁਝਾਰ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ, *ਸੂਲਾਂ ਦੀਆਂ ਸੇਜ਼ਾਂ ਸੌਂਦਾ ਰਿਹਾ,
ਵਿੱਚ ਜੰਗਲੀ ਛਾਂਵੇਂ ਤਾਰਿਆਂ ਦੀ, ਮਲਿਕ ਦੀਆਂ ਸਿਫ਼ਤਾਂ ਗਾਉਂਦਾ ਰਿਹਾ l
ਪੱਥਰਾਂ ਦੇ ਜਿਗਰੇ ਡੋਲ੍ਹੇ ਸੀ, *ਅੰਬਰ ਵੀ ਧਾਹਾਂ ਮਾਰ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਜਦ ਦਰਦ ਕਹਾਣੀ ਬੱਚਿਆਂ ਦੀ, *ਰੋ ਰੋ ਕੇ ਦੱਸੀ ਨੂਰੇ ਨੇ,
ਮੱਥੇ ਤੇ ਪਾਇਆ ਵੱਟ ਨਹੀਂ, ਉਸ ਮਾਂ ਗੁਜ਼ਰੀ ਦੇ ਸੂਰੇ ਨੇ l
ਹੁਣ ਜ਼ਾਲਮ ਦੀ ਜੜ੍ਹ ਪੁੱਟੀ ਜਾਊ, *ਇਓਂ ਹੱਸ ਕੇ ਵੱਚਨ ਉਚਾਰ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਜ਼ੁਲਮਾਂ ਦੀ ਰਹੀ ਨਾ ਕਸਰ ਕੋਈ, *ਹੋ ਜ਼ਾਮਾਂ ਲੀਰੋ ਲੀਰ ਗਿਆ,
ਪੈਰਾਂ ਵਿੱਚ ਛਾਲੇ ਪੈ ਗਏ ਸੀ, ਤਾਂਹੀਓਂ ਬਣ ਉੱਚ ਦਾ ਪੀਰ ਗਿਆ l
ਭਾਰਤ ਦੀ ਇੱਜ਼ਤ ਬਚਾਵਣ ਲਈ, *ਲੱਖਾਂ ਹੀ ਦੁੱਖ ਸਹਾਰ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਉਸ ਮਰਦ ਅਗੰਮੜੇ ਯੋਧੇ ਦੀ, *ਕੀ ਲਿੱਖਣਾ ਹੈ ਕੁਰਬਾਨੀ ਨੂੰ,
ਯੁਗਾਂ ਤੱਕ ਦੁਨੀਆਂ ਝੁੱਕਦੀ ਰਹੂ, ਉਸ ਧੰਨ ਪੁੱਤਰਾਂ ਦੇ ਦਾਨੀ ਨੂੰ l
ਜੋਗਾ ਸਿੰਘ ਭਾਗੋ ਵਾਲੀਆ ਵੀ, *ਤਰ ਭਵ ਸਾਗਰ ਚੋ ਪਾਰ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਮਾਂ ਗੁਜ਼ਰੀ ਕਰਮਾਂ ਵਾਲੀ ਏ, *ਜਿਸ ਮਰਦ ਸੂਰਮਾ ਜਣਿਆ ਏ,
ਨੇਕੀ ਦੀ ਖ਼ਾਤਿਰ ਲੜ੍ਹਦਾ ਰਿਹਾ, ਮਾੜ੍ਹੇ ਦਾ ਹਾਮੀ ਬਣਿਆ ਏ l
ਮਜ਼ਲੂਮ ਦੀ ਇੱਜ਼ਤ ਰਾਖੀ ਲਈ, *ਲਾ ਸਾਰਾ ਹੀ ਪਰਿਵਾਰ ਗਿਆ,
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ,
ਪੁੱਤ ਚਾਰ ਧਰਮ ਤੋਂ ਵਾਰ ਗਿਆ, ਪੁੱਤ ਚਾਰ ਧਰਮ ਤੋਂ ਵਾਰ ਗਿਆ l

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (804 downloads)