टोला मस्तां वाला आया, ऊंची ऊंची रौला पाया।
जंज तक्कण बहाने गौरां गई, महल उत्ते चढ़ के...
आ गया जी लाड़ा बैल ते चढ़ के।
आ गया जी भोला बैल ते चढ़ के।
आ गया जी शंकर बैल ते चढ़ के।
ओहने हथ विच डमरू फड़्हिया, ना कोई बाजा बैंड लियाया।
पिंडे भस्म भभूति लाई, गौरां कैसा रूप बनाया।
मैं तां हक्की बक्की रहि गई, ओहनूं देखां खड़ खड़ के...
आ गया जी लाड़ा बैल ते...
जेहड़े नाल लियाया जंजी, सारे लग्गदे साध मलंगी।
चिलमां भर भर लाऊंदे सूहटे, गौरां गल कोई ना चंगी।
करता बागां विच उजाड़ा, जी अंदर ओहना वड़ के...
आ गया जी लाड़ा बैल ते...
कन्नीं कुंडलां बिछुए पा के, सेहरा सप्पां दा लमका के।
गिट्ठ गिट्ठ लम्के ओहदे दाढ़ा, बैठा टेढ़ लंगोटा ला के।
मैनूं समझ रत्ता ना आवे, काली घटा आ गई चढ़ के...
आ गया जी लाड़ा बैल ते...
भैणे तू किस्मत तों हारी, ओह तां लग्गदा साध मसाणी।
तेरी किस्मत वाली गौरां, लग्गदा उलझी पई कहानी।
रल्या लाड़े नाल विचोला, नी स्कीमां कोई घड़ के...
आ गया जी लाड़ा बैल ते...
तू तां आखे ओहनूं देव, सारे देवान दा महांदेव।
सानूं लीला समझ ना आवे, तेरा कैसा है पति देव।
मनीश दे है ओह दिल दा जानी, ओह लिख्खे कलमां नूं फड़ के...
आ गया जी लाड़ा बैल ते...
अपलोडर – अनिलरामूर्ति भोपाल
ਟੋਲਾ ਮਸਤਾਂ ਵਾਲਾ ਆਇਆ, ਉੱਚੀ ਉੱਚੀ ਰੌਲਾ ਪਾਇਆ ।
ਜੰਜ਼ ਤੱਕਣ ਬਹਾਨੇ ਗੌਰਾਂ ਗਈ, ਮਹਿਲ ਉੱਤੇ ਚੜ੍ਹ ਕੇ...
ਆ ਗਿਆ ਜੀ ਲਾੜ੍ਹਾ ਬੈਲ ਤੇ ਚੜ੍ਹ ਕੇ ।
ਆ ਗਿਆ ਜੀ ਭੋਲ਼ਾ ਬੈਲ ਤੇ ਚੜ੍ਹ ਕੇ ।
ਆ ਗਿਆ ਜੀ ਸ਼ੰਕਰ ਬੈਲ ਤੇ ਚੜ੍ਹ ਕੇ ।
ਓਹਨੇ ਹੱਥ ਵਿੱਚ ਡੰਮਰੁ ਫੜ੍ਹਿਆ, ਨਾ ਕੋਈ ਬਾਜ਼ਾ ਬੈਂਡ ਲਿਆਇਆ ।
ਪਿੰਡੇ ਭਸਮ ਭਬੂਤੀ ਲਾਈ, ਗੌਰਾਂ ਕੈਸਾ ਰੂਪ ਬਣਾਇਆ ।
ਮੈਂ ਤਾਂ ਹੱਕੀ ਬੱਕੀ ਰਹਿ ਗਈ, ਓਹਨੂੰ ਦੇਖਾਂ ਖੜ੍ਹ ਖੜ੍ਹ ਕੇ...
ਆ ਗਿਆ ਜੀ ਲਾੜ੍ਹਾ ਬੈਲ ਤੇ...
ਜੇਹੜੇ ਨਾਲ ਲਿਆਇਆ ਜ਼ੰਜ਼ੀ, ਸਾਰੇ ਲੱਗਦੇ ਸਾਧ ਮਲੰਗੀ ।
ਚਿਲਮਾਂ ਭਰ ਭਰ ਲਾਉਂਦੇ ਸੂਹਟੇ, ਗੌਰਾਂ ਗੱਲ ਕੋਈ ਨਾ ਚੰਗੀ ।
ਕਰਤਾ ਬਾਗਾਂ ਵਿੱਚ ਉਜਾੜਾ, ਜੀ ਅੰਦਰ ਓਹਨਾਂ ਵੜ੍ਹ ਕੇ...
ਆ ਗਿਆ ਜੀ ਲਾੜ੍ਹਾ ਬੈਲ ਤੇ...
ਕੰਨੀਂ ਕੁੰਡਲਾਂ ਬਿਛੂਏ ਪਾ ਕੇ, ਸੇਹਰਾ ਸੱਪਾਂ ਦਾ ਲਮਕਾ ਕੇ ।
ਗਿੱਠ ਗਿੱਠ ਲਮਕੇ ਓਹਦੇ ਦਾੜ੍ਹਾ, ਬੈਠਾ ਤੇੜ੍ਹ ਲੰਗੋਟਾ ਲਾ ਕੇ ।
ਮੈਨੂੰ ਸਮਝ ਰਤਾ ਨਾ ਆਵੇ, ਕਾਲੀ ਘਟਾ ਆ ਗਈ ਚੜ੍ਹ ਕੇ...
ਆ ਗਿਆ ਜੀ ਲਾੜ੍ਹਾ ਬੈਲ ਤੇ...
ਭੈਣੇ ਤੂੰ ਕਿਸਮਤ ਤੋਂ ਹਾਰੀ, ਓਹ ਤਾਂ ਲੱਗਦਾ ਸਾਧ ਮਸਾਣੀ ।
ਤੇਰੀ ਕਿਸਮਤ ਵਾਲੀ ਗੌਰਾਂ, ਲੱਗਦਾ ਉਲਝੀ ਪਈ ਕਹਾਣੀ ।
ਰਲ਼ਿਆ ਲਾੜੇ ਨਾਲ ਵਿਚੋਲਾ, ਨੀ ਸਕੀਮਾਂ ਕੋਈ ਘੜ੍ਹ ਕੇ...
ਆ ਗਿਆ ਜੀ ਲਾੜ੍ਹਾ ਬੈਲ ਤੇ...
ਤੂੰ ਤਾਂ ਆਖੇ ਓਹਨੂੰ ਦੇਵ, ਸਾਰੇ ਦੇਵਾਂ ਦਾ ਮਹਾਂਦੇਵ ।
ਸਾਨੂੰ ਲੀਲ੍ਹਾ ਸਮਝ ਨਾ ਆਵੇ, ਤੇਰਾ ਕੈਸਾ ਹੈ ਪਤੀ ਦੇਵ ।
ਮਨੀਸ਼ ਦੇ ਹੈ ਓਹ ਦਿਲ ਦਾ ਜਾਨੀ, ਓਹ ਲਿੱਖੇ ਕਲਮਾਂ ਨੂੰ ਫੜ੍ਹ ਕੇ...
ਆ ਗਿਆ ਜੀ ਲਾੜ੍ਹਾ ਬੈਲ ਤੇ...
ਅਪਲੋਡਰ- ਅਨਿਲਰਾਮੂਰਤੀਭੋਪਾਲ