देखो बारात कैसी भोले दी आई है

देखो बरात कैसी भोले दी आई ऐ।
देखो बरात कैसी शंकर दी आई ऐ।
घोड़ी नू छोड़ के कीती बैल चढ़ाई ऐ...
देखो बरात कैसी भोले दी...

बाजा ना नाल लियाइयो, डमरू वांगा बजदा।
गौरें दा मुंडा अड़ियो, बुड्ढा वांगा लगदा।
सापां दी माला उसने गल्ल दे अंदर पाई ऐ...
देखो बरात कैसी भोले दी...

दुनिया तों वखरी लगदी, उसदी बरात जी।
खड़े खड़े के देखी जान्दी पूरी कायनात जी।
मस्तां दा टोला नाचदा बन के शुद्धाई ऐ...
देखो बरात कैसी भोले दी...

पिंड ते भभूती भेस, वखरा बनाया ऐ।
हसदियां सखियां गौरां, किवें वर पाया ऐ।
महिमा सारी जिंदगी ‘शामे’ भोले दी गाई ऐ...
देखो बरात कैसी भोले दी...

अपलोडर – अनिलरामूर्ति भोपाल



ਦੇਖੋ ਬਰਾਤ ਕੈਸੀ ਭੋਲ੍ਹੇ ਦੀ ਆਈ ਐ ।

ਦੇਖੋ ਬਰਾਤ ਕੈਸੀ ਸ਼ੰਕਰ ਦੀ ਆਈ ਐ ।
ਘੋੜੀ ਨੂੰ ਛੱਡ ਕੇ ਕੀਤੀ ਬੈਲ ਚੜ੍ਹਾਈ ਐ...
ਦੇਖੋ ਬਰਾਤ ਕੈਸੀ ਭੋਲੇ ਦੀ...

ਬਾਜ਼ਾ ਨਾ ਨਾਲ ਲਿਆਇਓ, ਡੰਮਰੂ ਜੇਹਾ ਵੱਜਦਾ ।
ਗੌਰਾਂ ਦਾ ਲਾੜ੍ਹਾ ਅੜੀਓ, ਬੁੱਢੜਾ ਜੇਹਾ ਲੱਗਦਾ ।
ਸੱਪਾਂ ਦੀ ਮਾਲਾ ਓਹਨੇ ਗਲ਼ ਦੇ ਵਿੱਚ ਪਾਈ ਐ...
ਦੇਖੋ ਬਰਾਤ ਕੈਸੀ ਭੋਲੇ ਦੀ...

ਦੁਨੀਆਂ ਤੋਂ ਵੱਖਰੀ ਲੱਗਦੀ, ਉਸਦੀ ਬਰਾਤ ਜੀ ।
ਖੜ੍ਹ ਖੜ੍ਹ ਕੇ ਦੇਖੀ ਜਾਂਦੀm ਪੂਰੀ ਕਾਇਨਾਤ ਜੀ ।
ਮਸਤਾਂ ਦਾ ਟੋਲਾ ਨੱਚਦਾ ਬਣ ਕੇ ਸ਼ੁਦਾਈ ਐ...
ਦੇਖੋ ਬਰਾਤ ਕੈਸੀ ਭੋਲੇ ਦੀ...

ਪਿੰਡੇ ਤੇ ਭਬੂਤੀ ਭੇਸ, ਵੱਖਰਾ ਬਣਾਇਆ ਏ ।
ਹੱਸਦੀਆਂ ਸਖੀਆਂ ਗੌਰਾਂ, ਕੈਸਾ ਵਰ ਪਾਇਆ ਏ ।
ਮਹਿਮਾਂ ਸਾਰੀ ਜਿੰਦਗੀ ‘ਸ਼ਾਮੇ’ ਭੋਲੇ ਦੀ ਗਾਈ ਐ...
ਦੇਖੋ ਬਰਾਤ ਕੈਸੀ ਭੋਲੇ ਦੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी