ਮੈਨੂੰ ਚੜ੍ਹਿਆ ਗੁਰਾਂ ਵਾਲਾ ਰੰਗ
( ਗੁਰੂ ਗੂੰਗੇ, ਗੁਰੂ ਬਾਵਰੇ, ਗੁਰੂ ਕੇ ਰਹੀਏ ਦਾਸ,
ਗੁਰੂ ਜੋ ਭੇਜੇ, ਨਰਕ ਕੋ, ਸਵਰਗ ਕੀ ਰੱਖਿਓ ਆਸ ॥
ਗੁਰੂ ਗੂੰਗੇ, ਗੁਰੂ ਬਾਵਰੇ, ਗੁਰੂ ਗੁਣੋਂ ਕੀ ਖਾਨ,
ਇੱਛਿਤ, ਮਨ ਸੇ ਜਾਣ ਲੇ,
ਇੱਕ ਦਿਨ, ਮਿਲ ਜਾਏਂਗੇ, ਭਗਵਾਨ... ॥)
ਗੁਰੂ ਗੁਰੂ, ਕਹਿੰਦੀ ਨੀ ਮੈਂ, ਗੁਰਾਂ ਵਾਲੀ ਹੋ ਗਈ ॥
ਕਰ ਲੈ, ਗੁਰਾਂ ਦਾ, ਸੰਗ ਅੜੀਓ,
ਮੈਨੂੰ, ਚੜ੍ਹਿਆ, ਗੁਰਾਂ ਵਾਲਾ, ਰੰਗ ਅੜੀਓ ॥
ਕੱਚ, ਦੀਆਂ ਚੂੜੀਆਂ, ਵਥੇਰਾ ਚਿਰ ਪਾ ਲਈਆਂ ॥
ਪਾ ਲਈ, ਨਾਮ ਵਾਲੀ, ਬੰਗ ਅੜੀਓ,
ਮੈਨੂੰ, ਚੜ੍ਹਿਆ, ਗੁਰਾਂ ਵਾਲਾ, ਰੰਗ ਅੜੀਓ ।
ਗੁਰੂ ਗੁਰੂ, ਕਹਿੰਦੀ ਨੀ ਮੈਂ, ਗੁਰਾਂ ਵਾਲੀ...
ਨਸ਼ੇ, ਦੀਆਂ ਸ਼ੀਸ਼ੀਆਂ, ਵਥੇਰਾ ਚਿਰ ਪੀਤੀਆਂ ॥
ਪੀ ਲਈ, ਪ੍ਰੇਮ ਵਾਲੀ, ਭੰਗ ਅੜੀਓ,
ਮੈਨੂੰ, ਚੜ੍ਹਿਆ, ਗੁਰਾਂ ਵਾਲਾ, ਰੰਗ ਅੜੀਓ ।
ਗੁਰੂ ਗੁਰੂ, ਕਹਿੰਦੀ ਨੀ ਮੈਂ, ਗੁਰਾਂ ਵਾਲੀ...
ਗੁਰੂ, ਮੇਰੇ ਦੀਆਂ, ਠੰਡੀਆਂ ਹਵਾਵਾਂ ॥
ਗੁਰੂ, ਇੰਝ, ਮਿਲੇ ਜਿਵੇਂ, ਮਿਲਦੀਆਂ ਮਾਂਵਾਂ ॥
ਪੈ ਗਈ, ਕਲੇਜ਼ੇ ਚ, ਠੰਡ ਅੜੀਓ,
ਮੈਨੂੰ, ਚੜ੍ਹਿਆ, ਗੁਰਾਂ ਵਾਲਾ, ਰੰਗ ਅੜੀਓ ।
ਗੁਰੂ ਗੁਰੂ, ਕਹਿੰਦੀ ਨੀ ਮੈਂ, ਗੁਰਾਂ ਵਾਲੀ...
ਕਰਮਾਂ, ਵਾਲਿਆਂ ਨੂੰ, ਰਸਤਾ ਦਿਖਾਂਵਦੇ ॥
ਚੱਕਰ, ਚੌਰਾਸੀ ਵਾਲਾ, ਪਲ ਚ ਮੁਕਾਂਵਦੇ ॥
ਲੈ, ਜਾਂਦੇ ਸੱਚ, ਖੰਡ ਅੜੀਓ,
ਮੈਨੂੰ, ਚੜ੍ਹਿਆ, ਗੁਰਾਂ ਵਾਲਾ, ਰੰਗ ਅੜੀਓ ।
ਗੁਰੂ ਗੁਰੂ, ਕਹਿੰਦੀ ਨੀ ਮੈਂ, ਗੁਰਾਂ ਵਾਲੀ...
ਅਪਲੋਡਰ- ਅਨਿਲਰਾਮੂਰਤੀਭੋਪਾਲ