ਧੰਨ ਧੰਨ, ਗੁਰੂ ਗੋਬਿੰਦ ਸਿੰਘ, ਤੇਰੀ ਮਹਿਮਾ ਅਪਰ ਅਪਾਰ,
ਦੇਸ਼ ਕੌਮ ਤੋਂ, ਹੱਸਦੇ ਹੱਸਦੇ, ਵਾਰ ਦਿੱਤਾ ਪਰਿਵਾਰ,
ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ll
ਗੁਰੂ ਗੋਬਿੰਦ ਸਿੰਘ, ਵਰਗਾ ਕੋਈ ਨਾ, ਬਲੀਦਾਨ ਦਾ ਦਾਤਾ ll
ਦਿੱਲੀ ਦੇ ਵਿੱਚ, ਪਿਤਾ ਗਵਾਇਆ, ਠੰਡੇ ਬੁਰਜ਼ ਵਿੱਚ ਮਾਤਾ*,
ਵੱਡੇ ਪੁੱਤਰ, ਚਮਕੌਰ 'ਚ ਵਾਰੇ, ਛੋਟੇ ਵਿੱਚ ਦੀਵਾਰ,,,
ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ll
ਗਿੱਦੜਾਂ ਤੋਂ ਓਹਨੇ, ਸ਼ੇਰ ਬਣਾ ਕੇ, ਚਿੜ੍ਹੀਆਂ ਤੋਂ ਬਾਜ਼ ਤੁੜ੍ਹਾਏ ll
ਇਕੱਲੇ ਇਕੱਲੇ, ਸਿੰਘ ਓਸ ਨੇ, ਲੱਖਾਂ ਨਾਲ ਲੜ੍ਹਾਏ*,
ਪਾਣੀ ਪਾਣੀ, ਹੋ ਗਈ ਡਰ ਕੇ, ਜ਼ਾਲਮ ਦੀ ਤਲਵਾਰ,,,
ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ll
ਇਹ ਭਾਰਤ ਦੀ, ਧਰਤੀ ਉਸਦੇ, ਗੀਤ ਰਹੇਗੀ ਗਾਉਂਦੀ ll
ਹਸ਼ਰ ਤੀਕ, ਸਰਹਿੰਦ ਅਤੇ, ਚਮਕੌਰ ਨੂੰ ਸੀਸ ਨਿਵਾਉਂਦੀ*,
ਪੰਥ ਖਾਲਸੇ, ਦੀ ਹੈ ਸਫ਼ਰੀ, ਜੱਗ ਵਿੱਚ ਜੈ ਜੈਕਾਰ,,,
ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ll
ਅਪਲੋਡਰ- ਅਨਿਲਰਾਮੂਰਤੀਭੋਪਾਲ