ਨੀ ਓ ਤੇਰਾ ਕੀ ਲੱਗਦਾ
ਜੇ ਤੇਰਾ ਓਹ ਕੁੱਝ ਨੀ ਲੱਗਦਾ, ਤੂੰ ਕੀ ਓਹ ਤੋਂ ਲੈਣਾ,
ਜੇ ਤੇਰਾ, ਕੁੱਝ ਲਗਦਾ ਤੇ ਤੈਨੂੰ, ਸਭ ਨੂੰ ਦੱਸਣਾ ਪੈਣਾ,
ਨੀ ਓ ਤੇਰਾ... ਨੀ ਓ ਤੇਰਾ... ਨੀ ਓ ਤੇਰਾ...
ਨੀ ਓ ਤੇਰਾ, ਕੀ ਲੱਗਦਾ,
ਜੇਹੜਾ, ਲੁਕਿਆ, ਨਜ਼ਰ ਨਹੀਂ ਆਉਂਦਾ ॥
ਜੱਗ ਤੋਂ, ਚੋਰੀ ਚੋਰੀ ਅੜੀਏ, ਤੈਨੂੰ ਤੱਕਦਾ ਰਹਿੰਦਾ ।
ਥਾਂ ਟਿਕਣਾ, ਦੱਸਦਾ ਨਾ, ਨਾ ਤੇਰੇ, ਮਗਰੋਂ ਲੈਂਹਦਾ ॥
ਜੇ ਕੋਈ ਤੈਨੂੰ ਆ ਕੇ ਪੁੱਛੇ, ਆਖੇ ਸਭ ਗੱਲ ਕੁੜੀ ।
ਜੇ ਤੇਰਾ ਕੁਝ, ਲੱਗਦਾ ਨਈਂ, ਕਿਓਂ ਲੈ ਕੇ, ਜਾਵੇਂ ਚੂਰੀ,
ਨੀ ਓ ਤੇਰਾ... ॥।ਕੀ ਲੱਗਦਾ,
ਜੇਹੜਾ, ਲੁਕਿਆ, ਨਜ਼ਰ ਨਹੀਂ ਆਉਂਦਾ ॥
ਪਰਦੇ ਵਿੱਚ ਤਾਂ, ਹਰ ਕੋਈ ਲੁੱਕਦਾ,
ਓਹ ਲੁਕਿਆ ਬੇਪਰਦਾ ।
ਰਾਤ ਦਿਨੇ ਜੀਹਦੇ, ਇਸ਼ਕ ਚ ਰੋਵੇਂ ਜੇਹਦੀ,
ਦੀਦ ਬਿਨਾਂ ਨਹੀਂ ਸਰਦਾ ।
ਸੱਚੀ ਗੱਲ, ਮਨਸੂਰ ਨੇ ਦੱਸੀ,
ਕਾਜ਼ੀਆਂ ਸਜ਼ਾ ਸੁਣਾਈ... ।
ਤੂੰ ਵੀ ਸੱਚ, ਦੱਸਦੇ ਨੀ ਅੜੀਏ,
ਗੱਲ ਤੇਰੇ ਸਿਰੇ ਆਈ,
ਨੀ ਓ ਤੇਰਾ... ॥।ਕੀ ਲੱਗਦਾ,
ਜੇਹੜਾ, ਲੁਕਿਆ, ਨਜ਼ਰ ਨਹੀਂ ਆਉਂਦਾ ॥
ਦਸਮ ਦਵਾਰ, ਬਿਠਾ ਕੇ ਸ਼ੰਕਾ,
ਮਨ ਦੀ ਨਾ, ਤੇਰੇ ਲੈਂਹਦੀ ।
ਨੌ ਦਰਵਾਜ਼ੇ ਬੰਦ ਕਰਕੇ ਜੇਹਨੂੰ,
ਗਿਟ ਪਿੱਟ ਤੱਕਦੀ ਰਹਿੰਦੀ ॥
ਇਕੱਲੀ ਰੋਵੇਂ, ਇੱਕਲੀ ਹੱਸੇਂ,
ਤੇਰੀ ਮੱਤ ਕਿਉਂ ਮਾਰੀ,, ।
ਸਾਨੂੰ ਵੀ ਤੂੰ, ਦੱਸ ਨੀ ਅੜੀਏ,
ਕੀ ਲਾਈ, ਇਸ਼ਕ ਬਿਮਾਰੀ,
ਨੀ ਓ ਤੇਰਾ... ॥।ਕੀ ਲੱਗਦਾ,
ਜੇਹੜਾ, ਲੁਕਿਆ, ਨਜ਼ਰ ਨਹੀਂ ਆਉਂਦਾ ॥
ਜੋਗੀਆ ਰੰਗ ਦੇ, ਕੱਪੜੇ ਪਾ ਕੇ,
ਮੱਥੇ ਤਿਲਕ ਲਗਾਇਆ ।
ਤਖ਼ਤ ਹਜ਼ਾਰਿਓਂ, ਚੱਲਦਾ ਚੱਲਦਾ,
ਰੰਗ ਪੁਰ ਖੇੜੀ ਆਇਆ ॥
ਮਾਪੇ ਸੰਗ, ਸਹੇਲੀਆਂ ਛੱਡ ਕੇ,
ਤੁਰ ਪਈ ਏਂ, ਤੂੰ ਇਕੱਲੀ... ।
ਸਾਨੂੰ ਵੀ ਓਹ, ਦੱਸ ਟਿਕਾਣਾ,
ਨਾਲ ਜੀਹਦੇ ਤੂੰ ਚੱਲੀ,
ਨੀ ਓ ਤੇਰਾ... ॥।ਕੀ ਲੱਗਦਾ,
ਜੇਹੜਾ, ਲੁਕਿਆ, ਨਜ਼ਰ ਨਹੀਂ ਆਉਂਦਾ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नी ओ तेरा की लगदा
जे तेरा ओह किछ नी लगदा, तूं की ओह तों लैणा,
जे तेरा, किछ लगदा ते तैनूं, सब नूं दसणा पैणा,
नी ओ तेरा... नी ओ तेरा... नी ओ तेरा...
नी ओ तेरा, की लगदा,
जेहड़ा, लुकिया, नज़र नहीं आउंदा ॥
जग्ग तों, चोरी चोरी अड़ीए, तैनूं तकदा रहिंदा ।
थां टिकणा, दसदा ना, ना तेरे, मगरों लैंदा ॥
जे कोई तैनूं आ के पुछ्छे, आखे सब गल कुड़ी ।
जे तेरा किछ, लगदा नईं, कियों लै के, जावें चोरी,
नी ओ तेरा... ॥।की लगदा,
जेहड़ा, लुकिया, नज़र नहीं आउंदा ॥
परदे विच तां, हर कोई लुकदा,
ओह लुकिया बेपरदा ।
रात दिने जीहदे, इश्क च रोवें जेहदी,
दीद बिना नहीं सरदा ।
सच्ची गल, मनसूर ने दत्ती,
काजियां सज़ा सुनाई... ।
तूं वी सच, दसदे नी अड़ीए,
गल तेरे सिरे आई,
नी ओ तेरा... ॥।की लगदा,
जेहड़ा, लुकिया, नज़र नहीं आउंदा ॥
दसम दवार, बिठा के शंका,
मन दी ना, तेरे लैंद़ी ।
नौ दरवाजे बंद करके जेहनों,
गिट पिट तकदी रहिंदी ॥
इकली रोवें, इकली हस्सें,
तेरी मत्त क्यूं मारी,, ।
सानूं वी तूं, दस नी अड़ीए,
की लाई, इश्क बिमारी,
नी ओ तेरा... ॥।की लगदा,
जेहड़ा, लुकिया, नज़र नहीं आउंदा ॥
जोगीआ रंग दे, कपड़े पा के,
मथे तिलक लगाया ।
तख़्त हज़ारियों, चलदा चलदा,
रंग पुर खेड़ी आया ॥
मापे संग, सहेलियां छड्ड के,
तुर पई एं, तूं इकली... ।
सानूं वी ओह, दस टिकाणा,
नाल जीहदे तूं चली,
नी ओ तेरा... ॥।की लगदा,
जेहड़ा, लुकिया, नज़र नहीं आउंदा ॥
अपलोडर – अनिलरामूर्ति भोपाल