सारे जग नू रंगन वाले मेरा मन रंग दे

सारे जग नूं रंगण वाले मेरा मन रंगदे
मेरा मन रंग दे मेरा तन रंग दे

जा तूं रंग दे रंग गुलजार
तैनूं जपा मैं सिरजनहार
जग विच आवा ना वारमवार
ऐसा रंग रंग दे
सारे जग नूं रंगण वाले मेरा मन रंगदे

बाल के करमां वाली अंगीठी
चाड़ दे पक्का रंग मजीठी
बाणी गावां तेरी मिठ्ठी
ऐसा रंग रंग दे
सारे जग नूं रंगण वाले मेरा मन रंग दे

सारी दुनिया दे रंग कच्चे
तेरे प्यार दे रंग हन पक्के
तेरे बिना जगत विच धक्के
ऐसा रंग रंग दे
सारे जग नूं रंगण वाले मेरा मन रंगदे

तूं तां रंगे पंज प्यारे
जो सन पंथ दी अख दे तारे
तैथों जावां मैं बलिहारे ऐसा रंग रंग दे सारे जग नूं रंगण वाले मेरा मन रंगदे।



ਸਾਰੇ ਜੱਗ ਨੂੰ ਰੰਗਣ ਵਾਲੇ ਮੇਰਾ ਮਨ ਰੰਗਦੇ
ਮੇਰਾ ਮਨ ਰੰਗ ਦੇ ਮੇਰਾ ਤਨ ਰੰਗ ਦੇ

ਜਾ ਤੂੰ ਰੰਗ ਦੇ ਰੰਗ ਗੁਲਜਾਰ
ਤੈਨੂੰ ਜਪਾ ਮੈਂ ਸਿਰਜਨਹਾਰ
ਜੱਗ ਵਿੱਚ ਆਵਾ ਨਾ ਵਾਰਮਵਾਰ
ਐਸਾ ਰੰਗ ਰੰਗ ਦੇ
ਸਾਰੇ ਜੱਗ ਨੂੰ ਰੰਗਣ ਵਾਲੇ ਮੇਰਾ ਮਨ ਰੰਗਦੇ

ਬਾਲ ਕੇ ਕਰਮਾਂ ਵਾਲੀ ਅੰਗੀਠੀ
ਚਾੜ ਦੇ ਪੱਕਾ ਰੰਗ ਮਜੀਠੀ
ਬਾਣੀ ਗਾਵਾਂ ਤੇਰੀ ਮਿੱਠੀ
ਐਸਾ ਰੰਗ ਰੰਗ ਦੇ
ਸਾਰੇ ਜੱਗ ਨੂੰ ਰੰਗਣ ਵਾਲੇ ਮੇਰਾ ਮਨ ਰੰਗ ਦੇ

ਸਾਰੀ ਦੁਨੀਆ ਦੇ ਰੰਗ ਕੱਚੇ
ਤੇਰੇ ਪਿਆਰ ਦੇ ਰੰਗ ਹਨ ਪੱਕੇ
ਤੇਰੇ ਬਿਨਾਂ ਜਗਤ ਵਿੱਚ ਧੱਕੇ
ਐਸਾ ਰੰਗ ਰੰਗ ਦੇ
ਸਾਰੇ ਜੱਗ ਨੂੰ ਰੰਗਣ ਵਾਲੇ ਮੇਰਾ ਮਨ ਰੰਗਦੇ

ਤੂੰ ਤਾਂ ਰੰਗੇ ਪੰਜ ਪਿਆਰੇ
ਜੋ ਸਨ ਪੰਥ ਦੀ ਅੱਖ ਦੇ ਤਾਰੇ
ਤੈਥੋਂ ਜਾਵਾਂ ਮੈਂ ਬਲਿਹਾਰੇ ਐਸਾ ਰੰਗ ਰੰਗ ਦੇ ਸਾਰੇ ਜੱਗ ਨੂੰ ਰੰਗਣ ਵਾਲੇ ਮੇਰਾ ਮਨ ਰੰਗਦੇ।

ਫਤਿਹ ਸ਼ਾਸਤਰੀ ਦਿੜ੍ਹਬਾ
97793-64236
श्रेणी
download bhajan lyrics (101 downloads)