F– जो स्याम धनी तो मिलदा ना ओह मिले बजारां चो,
M– तूं वी जो कुछ लैणा लै लै लख दतारा तो।
F– सुखा सुखदी रहिंदी ऐ सुबह शाम ड्राइवरां मै,
तूं मैनूं वी किते लै चल खाटू धाम ड्राइवरां वे।
M– बस आपां ने वी जाना ऐतक़ी एसे ग्यारां तो,
F– फल मुंहों मंगिया पाऊणा खाटू जी सरकारां तो।
M– लैण रीगस तो बाबा सानूं आप ही आउगा,
नीले घोड़े वाला दाता आप बुलाउगा।
F– चक निशान रीगस तो पैदल खाटू जावांगे,
M– नाल संगत दे रल के उच्ची जैकरे लावांगे।
F– जदो नच्दे टप्दे जाईए लग् ज्ये जाम ड्राइवरां वे,
तूं मैनूं वी कदे लै चल खाटू धाम ड्राइवरां वे।
M– सीस के दानी सावरिया दे चरणी सिर धरना,
F– खाटू वाले श्याम धनी दा दर्शन है करना।
M– हारे दा सहारा बेड़े वी पार लाउगा,
नी नीले घोड़े वाला दाता आप बुलाउगा।
F– बस लै के खाटू जावे मैनूं नाल लै जावे ना,
M– सुपने दे विच कहिंदा माना क्यूं तूं आवे ना।
F– हुण देर काहतो है लाई चक निशान ड्राइवरां वे,
(जनाल वाले जसपाल दा चमकू नाम ड्राइवरां वे),
तूं मैनूं वी कदे लै चल खाटू धाम ड्राइवरां वे।
M– छेती कर लै त्यारी खाटू श्याम नूं जाना ए,
F– जनाल वाले जसपाल खुशी दा नहीं ठिकाना ए।
M– कलयुग दा अवतार है बाबा कष्ट मिटाउगा,
नी नीले घोड़े वाला बाबा सानूं आप बुलाउगा,
गुरसेवक सपना नूं बाबा चरणीं लाउगा।
लेखक – जसपाल जनाल (Jaspal Janal)
8699406500
F- ਜੋ ਸਿਆਮ ਧਨੀ ਤੋ ਮਿਲਦਾ ਨਾ ਉਹ ਮਿਲੇ ਬਜਾਰਾਂ ਚੋ
M- ਤੂੰ ਵੀ ਜੋ ਕੁਝ ਲੈਣਾ ਲੈ ਲੈ ਲੱਖ ਦਤਾਰਾ ਤੋ
F- ਸੁੱਖਾ ਸੁਖਦੀ ਰਹਿੰਦੀ ਐ ਸੁਬਾ ਸ਼ਾਮ ਡਰਾਇਵਰਾ ਮੈ
ਤੂੰ ਮੈਨੂੰ ਵੀ ਕਿਤੇ ਲੈ ਚੱਲ ਖਾਟੂ ਧਾਮ ਡਰਾਇਵਰਾ ਵੇ
M- ਬੱਸ ਆਪਾ ਨੇ ਵੀ ਜਾਣਾ ਐਤਕੀ ਏਸੇ ਗਿਆਰਾ ਤੋ
F- ਫਲ ਮੁੰਹੋ ਮੰਗਿਆ ਪਾਉਣਾ ਖਾਟੂ ਜੀ ਸਰਕਾਰਾਂ ਤੋ
M- ਲੈਣ ਰੀਗਸ ਤੋ ਬਾਬਾ ਸਾਨੂੰ ਆਪ ਹੀ ਆਉਗਾ
ਨੀਲੇ ਘੋੜੇ ਵਾਲਾ ਦਾਤਾ ਆਪ ਬੁਲਾਉਗਾ
F- ਚੱਕ ਨਿਸ਼ਾਨ ਰੀਗਸ ਤੋ ਪੈਦਲ ਖਾਟੂ ਜਾਵਾ ਗੇ
M- ਨਾਲ ਸੰਗਤ ਦੇ ਰਲ ਕੇ ਉੱਚੀ ਜੈਕਾਰੇ ਲਾਵਾਗੇ
F- ਜਦੋ ਨੱਚਦੇ ਟੱਪਦੇ ਜਾਈਏ ਲੱਗ ਜੇ ਜਾਮ ਡਰਾਈਵਰਾ ਵੇ
ਤੂੰ ਮੈਨੂੰ ਵੀ ਕਦੇ ਲੈ ਚੱਲ ਖਾਟੂ ਧਾਮ ਡਰਾਇਵਰਾ ਵੇ
M- ਸੀਸ ਕੇ ਦਾਨੀ ਸਾਵਰੀਆ ਦੇ ਚਰਨੀ ਸਿਰ ਧਰਨਾ
F- ਖਾਟੂ ਵਾਲੇ ਸ਼ਿਆਮ ਧਨੀ ਦਾ ਦਰਸ਼ਨ ਹੈ ਕਰਨਾ
M- ਹਾਰੇ ਦਾ ਸਹਾਰਾ ਬੇੜੇ ਵੀ ਪਾਰ ਲਾਉਗਾ
ਨੀ ਨੀਲੇ ਘੋੜੇ ਵਾਲਾ ਦਾਤਾ ਆਪ ਬੁਲਾਉਗਾ
F- ਬੱਸ ਲੈ ਕੇ ਖਾਟੂ ਜਾਵੇ ਮੈਨੂੰ ਨਾਲ ਲੈਜਾਵੇ ਨਾ
M- ਸੁਪਨੇ ਦੇ ਵਿੱਚ ਕਹਿੰਦਾ ਮਾਨਾ ਕਿਉ ਤੂੰ ਆਵੇ ਨਾ
F- ਹੁਣ ਦੇਰ ਕਾਹਤੋ ਹੈ ਲਾਈ ਚੱਕ ਨਿਸ਼ਾਨ ਡਰਾਈਵਰਾ ਵੇ
(ਜਨਾਲ ਵਾਲੇ ਜਸਪਾਲ ਦਾ ਚਮਕੁ ਨਾਮ ਡਰਾਈਵਰਾ ਵੇ)
ਤੂੰ ਮੈਨੂੰ ਵੀ ਕਦੇ ਲੈ ਚੱਲ ਖਾਟੂ ਧਾਮ ਡਰਾਇਵਰਾ ਵੇ
M- ਛੇਤੀ ਕਰ ਲੈ ਤਿਆਰੀ ਖਾਟੂ ਸ਼ਿਆਮ ਨੂੰ ਜਾਣਾ ਏ
F-ਜਨਾਲ ਵਾਲੇ ਜਸਪਾਲ ਖੁਸ਼ੀ ਦਾ ਨਹੀ ਟਿਕਾਣਾ ਏ
M- ਕਲਯੁਗ ਦਾ ਅਵਤਾਰ ਹੈ ਬਾਬਾ ਕਸ਼ਟ ਮਿਟਾਉਗਾ
ਨੀ ਨੀਲੇ ਘੋੜੇ ਵਾਲਾ ਬਾਬਾ ਸਾਨੂੰ ਆਪ ਬੁਲਾਉਗਾ
ਗੁਰਸੇਵਕ ਸਪਨਾ ਨੂੰ ਬਾਬਾ ਚਰਨੀਂ ਲਾਉਗਾ
ਲੇਖਕ- ਜਸਪਾਲ ਜਨਾਲ जसपाल जनाल
8699406500