आजा पोनाहारिया काहनु देर तू लगाई/ਆਜਾ ਪੌਣਾਹਾਰੀਆ ਕਾਹਨੂੰ ਦੇਰ ਤੂੰ ਤੂੰ ਲਗਾਈ

ਆਜਾ ਪੌਣਾਹਾਰੀਆ ਕਾਹਨੂੰ ਦੇਰ ਤੂੰ ਤੂੰ ਲਗਾਈ

ਧੁਨ- ਪਰੇ ਹੋ ਜਾ ਸੋਹਣੀਏ ਸਾਡੀ ਰੇਲ ਗੱਡੀ ਆਈ
ਗੁਫ਼ਾ ਤੇਰੀ ਦੇ, ਅੱਗੇ ਖੜ੍ਹਕੇ, ਭਗਤਾਂ, ਅਰਜ਼ ਲਗਾਈ ।
ਧੂਫ਼ ਦੀਪ ਦੀ, ਜੋਤ ਜਗਾ ਕੇ, ਆਰਤੀ, ਤੇਰੀ ਗਾਈ ।
ਓ ਆਜਾ, ਪੌਣਾਹਾਰੀਆ... ਕਾਹਨੂੰ, ਦੇਰ ਤੂੰ ਲਗਾਈ ।
ਓ ਆਜਾ, ਦੁੱਧਾਧਾਰੀਆ... ਕਾਹਨੂੰ, ਦੇਰ ਤੂੰ ਲਗਾਈ ।
ਓ ਆਜਾ, ਧੂਣੇ ਵਾਲਿਆ... ਕਾਹਨੂੰ, ਦੇਰ ਤੂੰ ਲਗਾਈ ।
ਓ ਆਜਾ, ਚਿਮਟੇ ਵਾਲਿਆ... ਕਾਹਨੂੰ, ਦੇਰ ਤੂੰ ਲਗਾਈ ।
ਓ ਆਜਾ, ਝੋਲੀ ਵਾਲਿਆ... ਕਾਹਨੂੰ, ਦੇਰ ਤੂੰ ਲਗਾਈ ।
ਓ ਆਜਾ, ਆਜਾ, ਇੱਕ ਵਾਰੀ ਆਜਾ ॥
ਵਿੱਚ, ਸੰਗਤ ਦੇ, ਫੇਰਾ ਪਾ ਜਾ ।
ਓ ਵਿੱਚ, ਤਲਾਈਆਂ, ਫੇਰਾ ਪਾ ਜਾ ।
ਜੇ ਜੋਗੀ ਤੂੰ, ਆ ਜਾਵੇਂ ਮੇਰੀ,
ਹੋ ਜਾਏ, ਸਫ਼ਲ ਕਮਾਈ,
ਆਜਾ, ਪੌਣਾਹਾਰੀਆ... ਕਾਹਨੂੰ, ਦੇਰ ਤੂੰ...

ਭਗਤ, ਤੇਰੇ ਨੇ, ਤੈਨੂੰ ਬੁਲਾਉਂਦੇ ॥
ਮਿੰਨਤਾਂ, ਕਰ ਕਰ, ਤਰਲੇ ਪਾਉਂਦੇ ॥
ਓ ਵਿੱਚ, ਮੰਦਿਰ ਦੇ, ਸੰਗਤਾਂ ਦੀ ਵੀ,
ਸੁਣ ਲੈ, ਅੱਜ ਦੁਹਾਈ,
ਆਜਾ, ਪੌਣਾਹਾਰੀਆ... ਕਾਹਨੂੰ, ਦੇਰ ਤੂੰ...

ਭਗਤਾਂ, ਨੂੰ, ਵਿਸ਼ਵਾਸ ਤੇਰੇ ਤੇ ॥
ਸੰਗਤਾਂ, ਦੀ ਹਰ, ਆਸ ਤੇਰੇ ਤੇ ॥
ਓ ਧੂਣਾ, ਰਮਾ ਕੇ, ਚੌਂਕੀ ਲਾ ਕੇ,
ਤੈਨੂੰ, ਆਵਾਜ਼ ਲਗਾਈ,
ਆਜਾ, ਪੌਣਾਹਾਰੀਆ... ਕਾਹਨੂੰ ਦੇਰ ਤੂੰ...

ਹੁਣ ਤੇ, ਤੈਨੂੰ, ਆਉਣਾ ਪੈਣਾ ॥
ਬੱਚਿਆਂ, ਤੇ ਕਰਮ, ਕਮਾਉਣਾ ਪੈਣਾ ॥
ਓ ਜੋਤ ਜਗਾ ਕੇ, ਧੂਫ਼ ਧੁਖਾ ਕੇ,
ਮੂਰਤੀ, ਫ਼ੁੱਲਾਂ ਨਾਲ ਸਜਾਈ,
ਆਜਾ, ਪੌਣਾਹਾਰੀਆ... ਕਾਹਨੂੰ ਦੇਰ ਤੂੰ...

ਮੋਰ, ਸਵਾਰੀ, ਕਰਕੇ ਆਜਾ ॥
ਭਗਤਾਂ, ਨੂੰ ਆ ਕੇ, ਦਰਸ਼ ਦਿਖਾ ਜਾ ॥
ਓ ਰੋਟ, ਚੜ੍ਹਾ ਕੇ, ਭੋਗ ਲਗਾ ਕੇ,
ਆਰਤੀ, ਤੇਰੀ ਗਾਈ,
ਆਜਾ, ਪੌਣਾਹਾਰੀਆ... ਕਾਹਨੂੰ ਦੇਰ ਤੂੰ...

ਗੁਫ਼ਾ, ਤੇਰੀ ਦੇ, ਅਜ਼ਬ ਨਜ਼ਾਰੇ ॥
ਭੇਟਾਂ, ਗਾਉਂਦੇ, ਭਗਤ ਪਿਆਰੇ ॥
ਓ ਢੋਲ, ਵਜਾ ਕੇ, ਚਿਮਟਾ, ਵਜਾ ਕੇ,
ਤੇਰੀ, ਜੈ ਜੈਕਾਰ ਬੁਲਾਈ,
ਆਜਾ, ਪੌਣਾਹਾਰੀਆ... ਕਾਹਨੂੰ ਦੇਰ ਤੂੰ...

ਵਿੱਚ, ਗੁਫ਼ਾ ਦੇ, ਡੇਰਾ ਤੇਰਾ ॥
ਕਰਕੇ, ਦਰਸ਼ਨ, ਜਾਣਾ ਤੇਰਾ ॥
ਓ ਹੁਣ ਤੇ ਆਜਾ, ਗੁਫ਼ਾ ਵਾਲਿਆ,
ਸਾਡੇ, ਸੁੱਤੇ ਭਾਗ ਜਗਾਈਂ,
ਆਜਾ, ਪੌਣਾਹਾਰੀਆ... ਕਾਹਨੂੰ ਦੇਰ ਤੂੰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

आजा पौणाहारिया काहनूं देर तूँ लगाई

धुन – परे हो जा सोहणिये साड़ी रेल गड्डी आई

गुफ़ा तेरी दे आगे खड़के,
भक्तां अर्ज़ लगाई।
धूप दीप दी जोत जगा के,
आरती तेरी गाई॥

ओ आजा पौणाहारिया, काहनूं देर तूँ लगाई।
ओ आजा दूधाधारिया, काहनूं देर तूँ लगाई।
ओ आजा धूणे वालिया, काहनूं देर तूँ लगाई।
ओ आजा चिमटे वालिया, काहनूं देर तूँ लगाई।
ओ आजा झोली वालिया, काहनूं देर तूँ लगाई।

ओ आजा, आजा, इक वारी आजा।
विच संगत दे फेरा पा जा।
ओ विच तलाइयाँ फेरा पा जा।
जे जोगी तूँ आ जावें मेरी,
हो जाए सफल कमाई।
आजा पौणाहारिया, काहनूं देर तूँ लगाई॥

भक्त तेरे ने तैनूं बुलांदे,
मिन्नतां कर कर तरले पांदे।
ओ विच मंदिर दे संगतां दी वी,
सुण लै अज्ज दुहाई।
आजा पौणाहारिया, काहनूं देर तूँ लगाई॥

भक्तां नूं विश्वास तेरे ते,
संगतां दी हर आस तेरे ते।
ओ धूणा रमा के, चौकी ला के,
तैनूं आवाज़ लगाई।
आजा पौणाहारिया, काहनूं देर तूँ लगाई॥

हुण ते तैनूं आऊणा पैणा,
बच्च्यां ते करम कमाऊणा पैणा।
ओ जोत जगा के, धूप धुखा के,
मूरत फुल्लां नाल सजाई।
आजा पौणाहारिया, काहनूं देर तूँ लगाई॥

मोर सवारी करके आजा,
भक्तां नूं आ के दरश दिखा जा।
ओ रोट चढ़ा के, भोग लगा के,
आरती तेरी गाई।
आजा पौणाहारिया, काहनूं देर तूँ लगाई॥

गुफ़ा तेरी दे अज़ब नज़ारे,
भेंटां गाऊंदे भक्त प्यारे।
ओ ढोल बजा के, चिमटा बजा के,
तेरी जै जैकार बुलाई।
आजा पौणाहारिया, काहनूं देर तूँ लगाई॥

विच गुफ़ा दे डेरा तेरा,
करके दरशन जाणा तेरा।
ओ हुण ते आजा गुफ़ा वालिया,
साड़े सुत्ते भाग जगाईं।
आजा पौणाहारिया, काहनूं देर तूँ लगाई॥

download bhajan lyrics (10 downloads)