आ गया नी जोगी वैद रोगियां दा/ਜੋਗੀ ਵੈਦ ਰੋਗੀਆਂ ਦਾ

ਜੋਗੀ ਵੈਦ ਰੋਗੀਆਂ ਦਾ

ਆ, ਗਿਆ ਨੀ, ਜੋਗੀ ਵੈਦ ਰੋਗੀਆਂ ਦਾ ॥
ਚਿਮਟੇ ਵਾਲਾ, ਜੋਗੀ ਆਇਆ, ਵੈਦ ਰੋਗੀਆਂ ਦਾ ।
ਆ, ਗਿਆ ਨੀ, ਜੋਗੀ ਵੈਦ ਰੋਗੀਆਂ ਦਾ ।
ਸੋਹਣੀਆਂ, ਜਟਾ ਜੜਾਵਾਂ ਵਾਲਾ,
ਤੇੜ੍ਹ, ਲੰਗੋਟ ਖੜਾਵਾਂ ਵਾਲਾ,
ਧੰਨ ਧੰਨ, ਬਾਬਾ ਬਾਲਕ ਨਾਥ,
ਪੂਰੀ, ਕਰਦਾ ਸਭ ਦੀ ਆਸ,
ਰੈਂਹਦਾ, ਰਾਮ ਨਾਮ, ਵਿੱਚ ਜੁੜਿਆ,
ਛੱਡ ਕੇ, ਸੰਗ, ਲੋਭੀਆਂ ਦਾ...
ਆ, ਗਿਆ ਨੀ, ਜੋਗੀ ਵੈਦ ਰੋਗੀਆਂ ਦਾ ।
ਚਿਮਟੇ ਵਾਲਾ, ਜੋਗੀ ਆਇਆ, ਵੈਦ ਰੋਗੀਆਂ ਦਾ ।
ਆ, ਗਿਆ ਨੀ, ਜੋਗੀ ਵੈਦ ਰੋਗੀਆਂ ਦਾ ।
ਬਾਬਾ ਬਾਲਕ, ਨਾਥ ਆਇਆ, ਵੈਦ ਰੋਗੀਆਂ ਦਾ...

ਮਾਂ ਰਤਨੋ ਦੇ ਬੱਝਾ, ਪ੍ਰੇਮ ਤੇ ਪਿਆਰ ਦਾ,
ਜੰਗਲਾਂ ਚ ਫਿਰਦਾ ਏ, ਗਊਆਂ ਚਾਰਦਾ,
ਸ਼ਿਵ ਸ਼ਿਵ ਸ਼ੰਕਰ, ਗਾਉਂਦਾ ਏ ।
ਲੰਮੀ ਲਾ ਕੇ, ਸਮਾਧੀ ਬੈਂਹਦਾ,
ਰੱਬ ਦੇ ਰੰਗ ਵਿੱਚ, ਰੰਗਿਆ ਰੈਂਹਦਾ,
ਜੱਗ ਦਾ ਖ਼ਿਆਲ, ਭੁਲਾਉਂਦਾ ਏ ॥
ਗਊਆਂ, ਦੇਂਦੀਆਂ ਖੇਤ ਉਜਾੜ,
ਉਲਾਂਭੇ, ਆਉਂਦੇ ਨੇ ਕਈ ਵਾਰ,
ਮਸਤ ਮਲੰਗ, ਮਾਲਿਕ ਦੇ ਸੰਗ,
ਪ੍ਰੀਤਾਂ ਪਾਈਆਂ, ਕੈਂਹਦਾ ਸਾਂਈਆਂ,
ਭੇਦ ਨਾ, ਪਾਇਆ ਕਿਸੇ,
ਖੇਡਾਂ, ਥੋਡੀਆਂ ਦਾ...
ਆ, ਗਿਆ ਨੀ, ਜੋਗੀ ਵੈਦ ਰੋਗੀਆਂ ਦਾ...

ਨਿੱਕਾ ਜੇਹਾ ਇੱਕ, ਜੋਗੀ ਸਹੀਓ,
ਲਾ ਕੇ ਧੂਣੇ, ਬੈਂਹਦਾ ਏ ।
ਮੈਂ ਕੱਲੀ ਨਹੀਂ, ਕੈਂਹਦੀ ਸਹੀਓ,
ਏਹ ਜੱਗ ਸਾਰਾ, ਕੈਂਹਦਾ ਏ ॥
ਰੂਪ, ਖੁਦਾ ਦਾ, ਸਿੱਧਾ, ਸਾਦਾ,
ਬੋਹੜ, ਦੀ ਛਾਂਵੇਂ, ਤੱਕ ਲਈਂ ਭਾਵੇਂ,
ਬੈਂਹਦਾ, ਲਾਅ ਸਮਾਧੀ ਲੰਮੀ,
ਵਾਜ਼ਾਂ, ਮਾਰ ਜਗਾਵੇ ਅੰਮੀ,
ਅੱਖਾਂ ਖੋਲ੍ਹੇ, ਨਾ ਕੁਝ ਬੋਲੇ,
ਮਾਣ, ਰੱਖੇ ਸੋਝੀਆਂ ਦਾ...
ਆ, ਗਿਆ ਨੀ, ਜੋਗੀ ਵੈਦ ਰੋਗੀਆਂ ਦਾ...

ਚਾਹਲ, ਗੁਰਦੇਵ ਜੋਗੀ, ਚਿਮਟੇ ਵਾਲਾ,
ਨਾਮ ਦਾ ਚਿਮਟਾ, ਵਜਾਉਂਦਾ ਏ ।
ਬੜਾ ਪਿਆਰਾ, ਲੱਗਦਾ ਏ ਜਦ,
ਗਊਆਂ ਦੇ ਮੋੜੇ, ਲਾਉਂਦਾ ਏ ॥
ਸ਼ਾਹ ਤਲਾਈਆਂ, ਵਿੱਚ ਰੁਸ਼ਨਾਈਆਂ,
ਕਰ ਗਿਆ ਨੀ ਪੁੱਤ, ਰਤਨੋ ਦਾ ।
ਸਾਹਿਬ ਚਾਹਲ ਅੱਜ, ਸੰਗਤਾਂ ਆਉਂਦੀਆਂ,
ਦਰ ਤੇ ਚੜ੍ਹਾਉਂਦੀਆਂ, ਰੋਟ ਪਕਾ ।
ਪੂਰੀ, ਹੁੰਦੀ ਸਭ ਦੀ ਆਸ,
ਕਰਦਾ, ਜੋ ਆ ਕੇ ਅਰਦਾਸ,
ਮੂੰਹੋਂ, ਮੰਗੀਆਂ, ਮੁਰਾਦਾਂ ਪਾਉਂਦਾ,
ਜੋ ਵੀ, ਸ਼ਰਧਾ, ਦੇ ਨਾਲ ਆਉਂਦਾ,
ਸਭ ਦੁੱਖ ਕੱਟੇ, ਬੋਲਣ ਸੱਚੇ,
ਐਸੀ ਨਿਗਾਹ, ਮੇਹਰ ਦੀ ਤੱਕੇ,
ਕਰੇ ਨਿਤਾਰਾ, ਬਣੇ ਸਹਾਰਾ,
ਜਿੰਦਾ, ਜਿਓਣ, ਜੋਗਿਆਂ ਦਾ...
ਆ, ਗਿਆ ਨੀ, ਜੋਗੀ ਵੈਦ ਰੋਗੀਆਂ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जोगी वैद रोगियों दा – देवनागरी लिपि

आ गया नी, जोगी वैद रोगियों दा।
चिमटे वाला जोगी आया, वैद रोगियों दा।
आ गया नी, जोगी वैद रोगियों दा।
सोहनियां जटा जड़ावां वाला,
टेढ़ लंगोट खड़ावां वाला,
धन्न-धन्न बाबा बालक नाथ,
पूरी करता सभ दी आस,
रहिंदा राम-नाम विच जुड़िया,
छड्ड के संग लोभियों दा…
आ गया नी, जोगी वैद रोगियों दा।
चिमटे वाला जोगी आया, वैद रोगियों दा।
आ गया नी, जोगी वैद रोगियों दा।
बाबा बालक नाथ आया, वैद रोगियों दा…

मा रतनौ दे बझा प्रेम ते प्यार दा,
जंगलां च फिरदा ऐं, गूआं चारदा,
शिव-शिव शंकर गाउंदा ऐ।
लम्मी ला के समाधी बैठदा,
रब्ब दे रंग विच रंगिया रहिंदा,
जग्ग दा ख्याल भुलाऊंदा ऐ।
गूआं देंदियां खेत उजार,
उलांभे आउंदे ने कई वार,
मस्त मलंग मालिक दे संग,
प्रीतां पाईआं, कहंदा सांईआं,
भेद ना पाया किसे,
खेडां थोड़ीआं दा…
आ गया नी, जोगी वैद रोगियों दा…

निका जेहा इक जोगी सहीयो,
ला के धूणे बैठदा ऐ।
मैं क्ली नहीं, कहंदी सहीयो,
एह जग्ग सारा कहंदा ऐ।
रूप खुदा दा, सिद्धा-सादा,
बोहर दी छांवें तल्ले भावें,
बैठदा ला समधी लम्मी,
वाज़ां मार जगावे अम्मी,
अखां खोले, ना कुछ बोले,
मान रखे सोझियां दा…
आ गया नी, जोगी वैद रोगियों दा…

चाहल गुरदेव जोगी चिमटे वाला,
नाम दा चिमटा वजाउंदा ऐ।
बड़ा प्यारा लगदा ऐ जद,
गूआं दे मोड़े लाउंदा ऐ।
शाह तलाइयां विच रुशनाइयां,
कर गया नी पुत्तर रतनौ दा।
साहिब चाहल अज संगतां आउंदियां,
दर ते चढ़ाउंदियां रोट पकां।
पूरी हुंदी सभ दी आस,
करदा जो आ के अरदास,
मूंहों मंगियां मुरादां पाउंदा,
जो वी श्रद्धा दे नाल आउंदा,
सभ दुख कट्टे, बोलन सच्चे,
ऐसी निगाह मेहर दी तक्के,
करे नितारा, बने सहारा,
जिंदा जिउण जोगियां दा…
आ गया नी, जोगी वैद रोगियों दा…