पितल द त्रिशूल डमरू लकड़ दा/ਹੱਥ ਪਿੱਤਲ ਦਾ ਤ੍ਰਿਸ਼ੂਲ ਤੇ ਡਮਰੂ ਲੱਕੜ ਦਾ

ਹੱਥ ਪਿੱਤਲ ਦਾ ਤ੍ਰਿਸ਼ੂਲ ਤੇ ਡਮਰੂ ਲੱਕੜ ਦਾ
ਬੜਾ ਸੁੰਦਰ ਰੂਪ ਨਿਰਾਲਾ ਹੈ ਸ਼ੰਭੂ ਫੱਕਰ ਦਾ

ਸ਼ੀਸ਼ ਜਟਾਵਾਂ, ਜਟਾਂ ਚ ਗੰਗਾ ਤੇ ਚੰਦਰਮਾ ਦਾ ਪਹਿਰਾ ਏ
ਸ਼ੂਕਣ ਕਾਲ਼ੇ ਫ਼ਨੀਅਰ ਤੀਜੀ ਅੱਖ ਦਾ ਰਾਜ ਬੜਾ ਗਹਿਰਾ ਏ
ਖੁੱਲ੍ਹ ਜਾਵੇ ਜਦੋਂ ਤੀਜਾ ਨੇਤਰ, ਪਾਣੀ ਬਣ ਜਾਏ ਪੱਥਰ ਦਾ
ਬੜਾ ਸੁੰਦਰ ਰੂਪ ਨਿਰਾਲਾ ਸ਼ੰਭੂ ਫੱਕਰ ਦਾ

ਸ਼ਿਵ ਦਾ ਸੱਚਾ ਸਾਥੀ ਨੰਦੀ ਤੇ ਗਲ਼ ਨੰਦੀ ਦੇ ਟੱਲੀਆਂ ਨੇ
ਟੱਲੀਆਂ ਵੀ ਡਮਰੂ ਦੀ ਡੰਮ ਡੰਮ ਸੁਣਕੇ ਹੋਈਆਂ ਝੱਲੀਆਂ ਨੇ
ਸ਼ੰਭੂ ਤੇ ਨੰਦੀ ਦਾ ਰਿਸ਼ਤਾ ਜਿਵੇਂ ਘਿਓ ਤੇ ਸ਼ੱਕਰ ਦਾ
ਬੜਾ ਸੁੰਦਰ ਰੂਪ ਨਿਰਾਲਾ ਸ਼ੰਭੂ ਫੱਕਰ ਦਾ

ਅਲਖ਼ ਨਿਰੰਜਨ ਹਰ ਹਰ ਸ਼ੰਭੂ ਬੰਮ ਬੰਮ ਆਦਿ ਯੋਗੀ ਨੇ
ਬਾਰਾਂ ਜੋਤਰਲਿੰਗਮ ਰੂਪੀ ਜੋਗੀ ਨੇ ਕਦੇ ਭੋਗੀ ਨੇ
ਦੇਵੇ ਤੋੜ ਜੋ ਰੋਗ ਭਿਅੰਕਰ ਹੈ ਮੰਤਰ ਪੰਜ ਅੱਖਰ ਦਾ
ਬੜਾ ਸੁੰਦਰ ਰੂਪ ਨਿਰਾਲਾ ਸ਼ੰਭੂ ਫ਼ੱਕਰ ਦਾ

ਸ਼ਿਵ ਫੱਕਰ ਯੋਗੀ ਸੰਨਿਆਸੀ ਸ਼ਿਵ ਰਾਜਾ ਏ ਮਹਾਰਾਜਾ ਏ
ਮਹਿਲ ਮੁਨਾਰੇ ਹੋਰਾਂ ਲਈ ਨਾ ਆਪਣਾ ਦਰ ਦਰਵਾਜ਼ਾ ਏ
ਅਨੰਤ ਬੇਅੰਤ ਕੰਵਲ ਸ਼ੰਭੂ ਕਰੇ ਅੰਤ ਚੌਰਾਸੀ ਚੱਕਰ ਦਾ
ਬੜਾ ਸੁੰਦਰ ਰੂਪ ਨਿਰਾਲਾ ਸ਼ੰਭੂ ਫੱਕਰ ਦਾ

श्रेणी
download bhajan lyrics (11 downloads)