पौणाहारिया तेरे रंग न्यारे / ਪੌਣਾਹਾਰੀਆ ਤੇਰੇ ਰੰਗ ਨਿਆਰੇ

ਪੌਣਾਹਾਰੀਆ ਤੇਰੇ ਰੰਗ ਨਿਆਰੇ

( ਉੱਚਿਆਂ, ਪਹਾੜਾਂ ਤੇਰਾ, ਡੇਰਾ ਜੋਗੀ,
ਵਿੱਚ, ਗੁਫ਼ਾ ਦੇ ਕਰੇ, ਬਸੇਰਾ ਜੋਗੀ ।
ਮੈਂ ਸੁਣਿਆ ਹੈ ਤੂੰ, ਮਾਵਾਂ ਨੂੰ ਪੁਤ ਦੇਂਦਾ,
ਤੇ ਭੁੱਖਿਆਂ ਨੂੰ, ਦੇਂਦਾ ਰੋਟੀ ॥

ਉੱਚਿਆਂ, ਪਹਾੜਾਂ, ਚੜ੍ਹ ਕੇ ਮੈਂ ਤਾਂ,
ਆਈ ਤੇਰੇ ਦੁਆਰੇ ।
ਦੁਨੀਆਂ ਦੀ ਮੈਨੂੰ, ਲੋੜ ਨਹੀਂ ਮੈਂ ਤਾਂ ,
ਆਈ ਤੇਰੇ ਦੁਆਰੇ ॥)

ਉੱਚੀਆਂ ਡਾਲੀਆਂ, ਪੱਤ ਲੈਣ ਹੁਲਾਰੇ,
ਬਾਬੇ, ਬਾਲਕ ਨੇ, ਲੱਖ ਪਾਪੀ ਤਾਰੇ ।
ਹੋ ਪੌਣਹਾਰੀਆ, ਤੇਰੇ ਰੰਗ ਨਿਆਰੇ,
ਅਸੀਂ ਆਏ ਬਾਬਾ, ਤੇਰੇ ਦੁਆਰੇ ।
ਉੱਚੀਆਂ ਡਾਲੀਆਂ, ਪੱਤ ਲੈਣ ਹੁਲਾਰੇ...

ਆਟਾ ਲੈ ਕੇ ਮੈਂ, ਹਲਵਾਈ ਕੋਲ ਜਾਂਦੀ ਆਂ,
ਪੌਣਾਹਾਰੀ ਨੂੰ ਮੈਂ, ਰੋਟ ਬਣਾਂਦੀ ਆਂ ।
ਹੋ ਆਟਾ ਲੈ ਕੇ ਮੈਂ, ਹਲਵਾਈ ਕੋਲ ਜਾਂਦੀ ਆਂ,
ਪੌਣਾਹਾਰੀ ਨੂੰ ਮੈਂ, ਰੋਟ ਬਣਾਂਦੀ ਆਂ ।
ਉੱਚੀਆਂ ਡਾਲੀਆਂ, ਪੱਤ ਲੈਣ ਹੁਲਾਰੇ...

ਚਾਂਦੀ ਲੈ ਕੇ ਮੈਂ, ਸੁਨਿਆਰ ਕੋਲ ਜਾਂਦੀ ਆਂ,
ਦੁੱਧਾਧਾਰੀ ਨੂੰ ਮੈਂ, ਸਿੰਗੀ ਬਣਾਂਦੀ ਆਂ ।
ਹੋ ਚਾਂਦੀ ਲੈ ਕੇ ਮੈਂ... ਹੋ ਹੋ ਹੋ...
ਹੋ ਚਾਂਦੀ ਲੈ ਕੇ ਮੈਂ, ਸੁਨਿਆਰ ਕੋਲ ਜਾਂਦੀ ਆਂ,
ਦੁੱਧਾਧਾਰੀ ਨੂੰ ਮੈਂ, ਸਿੰਗੀ ਬਣਾਂਦੀ ਆਂ ।
ਉੱਚੀਆਂ ਡਾਲੀਆਂ, ਪੱਤ ਲੈਣ ਹੁਲਾਰੇ...

ਲੋਹਾ ਲੈ ਕੇ ਮੈਂ, ਲੁਹਾਰ ਕੋਲ ਜਾਂਦੀ ਆਂ,
ਕਲਾਧਾਰੀ ਨੂੰ ਮੈਂ, ਚਿਮਟਾ ਬਣਾਂਦੀ ਆਂ ।
ਹੋ ਲੋਹਾ ਲੈ ਕੇ ਮੈਂ, ਲੁਹਾਰ ਕੋਲ ਜਾਂਦੀ ਆਂ,
ਕਲਾਧਾਰੀ ਨੂੰ ਮੈਂ, ਚਿਮਟਾ ਬਣਾਂਦੀ ਆਂ ।
ਉੱਚੀਆਂ ਡਾਲੀਆਂ, ਪੱਤ ਲੈਣ ਹੁਲਾਰੇ...

ਕੱਪੜਾ ਲੈ ਕੇ ਮੈਂ, ਦਰਜ਼ੀ ਕੋਲ ਜਾਂਦੀ ਆਂ,
ਜਟਾਧਾਰੀ ਨੂੰ ਮੈਂ, ਝੋਲੀ ਸਿਲਾਂਦੀ ਆਂ ।
ਹੋ ਕੱਪੜਾ ਲੈ ਕੇ ਮੈਂ, ਦਰਜ਼ੀ ਕੋਲ ਜਾਂਦੀ ਆਂ,
ਜਟਾਧਾਰੀ ਨੂੰ ਮੈਂ, ਝੋਲੀ ਸਿਲਾਂਦੀ ਆਂ ।
ਉੱਚੀਆਂ ਡਾਲੀਆਂ, ਪੱਤ ਲੈਣ ਹੁਲਾਰੇ...

ਲੱਕੜੀ ਲੈ ਕੇ ਮੈਂ, ਤਰਖਾਣ ਕੋਲ ਜਾਂਦੀ ਆਂ,
ਸਿੱਧ ਜੋਗੀ ਨੂੰ ਮੈਂ, ਖੜਾਵਾਂ ਬਣਾਂਦੀ ਆਂ ।
ਹੋ ਲੱਕੜੀ ਲੈ ਕੇ ਮੈਂ, ਤਰਖਾਣ ਕੋਲ ਜਾਂਦੀ ਆਂ,
ਸਿੱਧ ਜੋਗੀ ਨੂੰ ਮੈਂ, ਖੜਾਵਾਂ ਬਣਾਂਦੀ ਆਂ ।
ਉੱਚੀਆਂ ਡਾਲੀਆਂ, ਪੱਤ ਲੈਣ ਹੁਲਾਰੇ...

ਝੰਡਾ ਲੈ ਕੇ ਮੈਂ, ਗੁਫਾ ਵੱਲ ਜਾਂਦੀ ਆਂ,
ਬਾਬੇ ਬਾਲਕ ਦੇ ਦਰ, ਝੰਡਾ ਚੜਾਊਂਦੀ ਆਂ ।
ਹੋ ਝੰਡਾ ਲੈ ਕੇ ਮੈਂ, ਗੁਫਾ ਵੱਲ ਜਾਂਦੀ ਆਂ,
ਬਾਬੇ ਬਾਲਕ ਦੇ ਦਰ, ਝੰਡਾ ਚੜਾਊਂਦੀ ਆਂ ।
ਉੱਚੀਆਂ ਡਾਲੀਆਂ, ਪੱਤ ਲੈਣ ਹੁਲਾਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

पौणाहारिया तेरे रंग न्यारे

( ऊंचा पहाड़ा तेरा, डेरा जोगी
विच गुफा दे करे, बसेरा जोगी ।
मैने सुना है तू, मावां नूं पुत देन्दा,
ते भूख्यां नूं, देदा रोटी ॥)

( ऊंचियां पहाड़ां, चढ़ के मैं तां,
आई तेरे दुआरे ।
दुनियां दी मैनूं, लोड़ नहीं मैं तां,
आई तेरे दुआरे ॥)

हो ऊचियां डालियां, पत लैण हुलारे,
बाबे, बालक ने, लख पापी तारे ।
हो पौणहारिया, तेरे रंग न्यारे
असी आए बाबा, तेरे दुआरे ।
ऊचियां डालियां, पत लैण हुलारे...

आटा लै के मैं, हलवाई कोल जांदी आं,
पौणाहारी नूं मैं, रोट बणांदी आं ।
हो आटा लै के मैं हलवाई कोल जांदी आं
पौणाहारी नूं मैं रोट बणांदी आं ।
ऊचियां डालियां, पत लैण हुलारे...

चांदी लै के मैं, सुनियार कोल जांदी आं
दूधाधारी नूं मैं, सिंगी बणांदी आं ।
हो चांदी लै के मैं... हो हो हो
हो चांदी लै के मैं, सुनियार कोल जांदी आं,
दूधाधारी नूं मैं, सिंगी बणांदी आं ।
ऊचियां डालियां, पत लैण हुलारे...

लोहा लै के मैं, लोहार कोल जांदी आं,
कलाधारी नूं मैं, चिमटा बणांदी आं ।
हो लोहा लै के मैं, लोहार कोल जांदी आं,
कलाधारी नूं मैं, चिमटा बणांदी आं ।
ऊचियां डालियां, पत लैण हुलारे...

कपड़ा लै के मैं, दर्जी कोल जांदी आं,
जटाधारी नूं मैं, झोली सिलांदी आं ।
हो कपड़ा लै के मैं, दर्जी कोल जांदी आं
जटाधारी नूं मैं, झोली सिलवाती आं ।
ऊचियां डालियां, पत लैण हुलारे...

लकड़ी लै के मैं, तरखान कोल जांदी आं
सिद्ध जोगी नूं मैं, खड़ाऊँ बणांदी आं ।
लकड़ी लै के मैं, तरखान कोल जांदी आं
सिद्ध जोगी नूं मैं खड़ाऊँ बणांदी आं ।
ऊचियां डालियां, पत लैण हुलारे...

झंडा लै के मैं, गुफा वल्ल जांदी आं,
बाबे बालक दे दर, झंडा चढ़ाऊंदी आं ।
हो झंडा लै के मैं, गुफा वल्ल जांदी आं
बाबे बालक दे दर, झंडा चढ़ाऊंदी आं ।
ऊचियां डालियां, पत लैण हुलारे...
अपलोडर- अनिलरामूर्तिभोपाल