मन ले गुरा दा कहना ना कर अधियाँ वे,
दुखा दे बीते साल सुखा दियां घड़ियाँ वे,
मने दी मोटर ले के हुलारे लेने जी,
खोटे कर्म कमाए ता दुखड़ा सहिने जी,
मन ले गुरा दा कहना.......
कर ले तू सब नाल प्यार किया ले जाना वे,
चार दिना दी जिन्दरी फिर मर जाना वे,
मन ले गुरा दा कहना.....
धुनगियाँ घुनगियाँ नदियाँ पानी नीले जी,
पड़ ले गुरा दी बानी सब्द रसीले जी,
मन ले गुरा दा कहना.........
तबर कभिले नाल, नहियो जाने जी,
अपने अपने लेखे आप मुकाने जी,
मन ले गुरा दा कहना.......
चढ़ जा नाम दी घडी धर्म तू किये जा,
जिन्दगी है अनमोल नाम रस पिए जा,
मन ले गुरा दा कहना....
ਮੰਨ ਲੈ ਗੁਰਾਂ ਦਾ ਕਹਿਣਾ, ਨਾ ਕਰ ਅੜੀਆਂ ਵੇ,
ਦੁਖਾਂ ਦੇ ਬੀਤੇ ਸਾਲ, ਸੁਖਾਂ ਦੀਆਂ ਘੜੀਆਂ ਵੇ ll
ਮੰਨ੍ਹੇ ਦੀ ਮੋਟਰ ਲੈ ਕੇ, ਹੁਲਾਰੇ ਲੈਣੇ ਜੀ,
ਖੋਟੇ ਕਰਮ ਕਮਾਏ, ਤਾਂ ਦੁੱਖੜੇ ਸਹਿਣੇ ਜੀ ll
ਮੰਨ ਲੈ ਗੁਰਾਂ ਦਾ ਕਹਿਣਾ,,,,,,,,,,,,,,,,,
ਕਰ ਲੈ ਤੂੰ ਸਭ ਨਾਲ ਪਿਆਰ, ਕਿਆ ਲੈ ਜਾਣਾ ਵੇ,
ਚਾਰ ਦਿਨਾਂ ਦੀ ਜਿੰਦੜੀ, ਫਿਰ ਮਰ ਜਾਣਾ ਵੇ ll
ਮੰਨ ਲੈ ਗੁਰਾਂ ਦਾ ਕਹਿਣਾ,,,,,,,,,,,,,,,,,
ਡੂੰਘੀਆਂ ਡੂੰਘੀਆਂ ਨਦੀਆਂ, ਪਾਣੀ ਨੀਲੇ ਜੀ,
ਪੜ੍ਹ ਲੈ ਗੁਰਾਂ ਦੀ ਬਾਣੀ, ਸ਼ਬਦ ਰਸੀਲੇ ਜੀ ll
ਮੰਨ ਲੈ ਗੁਰਾਂ ਦਾ ਕਹਿਣਾ,,,,,,,,,,,,,,,,,
ਟੱਬਰ ਕਬੀਲੇ ਨਾਲ, ਨਹੀਓਂ ਜਾਣੇ ਜੀ,
ਆਪਣੇ ਆਪਣੇ ਲੇਖੇ, ਆਪ ਮੁਕਾਣੇ ਜੀ ll
ਮੰਨ ਲੈ ਗੁਰਾਂ ਦਾ ਕਹਿਣਾ,,,,,,,,,,,,,,,,,
ਚੜ੍ਹ ਜਾ ਨਾਮ ਦੀ ਗੱਡੀ, ਧਰਮ ਤੂੰ ਕੀਏ ਜਾ,
ਜਿੰਦੜੀ ਹੈ ਅਨਮੋਲ, ਨਾਮ ਰਸ ਪੀਏ ਜਾ ll
ਮੰਨ ਲੈ ਗੁਰਾਂ ਦਾ ਕਹਿਣਾ,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ