मैं सभ दा हो के वेख लिया


मैं सभ दा हो के वेख लिया,
एक तेरा होना बाकी ऐ,
मैं अपना सब कुज खो बेठा,
हुन आपा खोहना बाकी ऐ,
मैं सभ दा हो के .......

तेरी याद च रो रो ऐ प्रीतम,
सब पानी मूक गया अखियाँ दा,
हुन खून जिगर दा अखियाँ राह,
रो रो के चोना बाकी ऐ,
मैं सभ दा हो के .......

मेरी उम्र चली गई आज तीकर,
लोकां दे रोने रोंदे दी,
लोकां दे रोने रो बेठा,
हुन अपना रोना बाकी ऐ,
मैं सभ दा हो के .......

श्रद्धा दा धागा वट लिया,
सधरा दियां कलियाँ चुन लईयां,
तेरे सोहने गल विच पाऊंन लई,
बस हार परोना बाकी ऐ,
मैं सभ दा हो के .......


ਮੈਂ ਸਭ ਦਾ ਹੋ ਕੇ ਵੇਖ ਲਿਆ,
ਇੱਕ ਤੇਰਾ ਹੋਣਾ ਬਾਕੀ ਏ ll
ਮੈਂ ਆਪਣਾ ਸਭ ਕੁਝ ਖੋਹ ਬੈਠਾ,
ਹੁਣ ਆਪ ਖੋਹਣਾ ਬਾਕੀ ਏ
ਮੈਂ ਸਭ ਦਾ ਹੋ ਕੇ,,,,,,,,,,,,

ਤੇਰੀ ਯਾਦ 'ਚ ਰੋ ਰੋ ਐ ਪ੍ਰੀਤਮ,
ਸਭ ਪਾਣੀ ਮੁੱਕ ਗਿਆ ਅੱਖੀਆਂ ਦਾ ll
ਹੁਣ ਖੂਨ ਜਿਗਰ ਦਾ ਅੱਖੀਆਂ ਰਾਹ,
ਰੋ ਰੋ ਕੇ ਚੋਣਾਂ ਬਾਕੀ ਏ
ਮੈਂ ਸਭ ਦਾ ਹੋ ਕੇ,,,,,,,,,,,,

ਮੇਰੀ ਉਮਰ ਚਲੀ ਗਈ ਅੱਜ ਤੀਕਰ,
ਲੋਕਾਂ ਦੇ ਰੋਣੇ ਰੌਂਦੇ ਦੀ ll
ਲੋਕਾਂ ਦੇ ਰੌਣੇ ਰੋ ਬੈਠਾ,
ਹੁਣ ਆਪਣਾ ਰੌਣਾ ਬਾਕੀ ਏ
ਮੈਂ ਸਭ ਦਾ ਹੋ ਕੇ,,,,,,,,,,,,

ਸ਼ਰਧਾ ਦਾ ਧਾਗਾ ਵੱਟ ਲਿਆ,
ਸੱਧਰਾਂ ਦੀਆਂ ਕਲੀਆਂ ਚੁਣ ਲਈਆਂ ll
ਤੇਰੇ ਸੌਹਣੇ ਗੱਲ ਵਿਚ ਪਾਉਣ ਲਈ,
ਬਸ ਹਾਰ ਪਰੌਣਾ ਬਾਕੀ ਏ
ਮੈਂ ਸਭ ਦਾ ਹੋ ਕੇ,,,,,,,,,,,,
ਧੁਨ-ਬਾਬੁਲ ਕੀ ਦੁਆਏਂ ਲੇਤੀ ਜਾ
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
download bhajan lyrics (1693 downloads)