ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ
ਅਸੀਂ ਰੁੱਲ ਗਏ ਉਸ ਤੋਂ, ਤੈਨੂੰ ਯਾਦ ਹੀ ਹੋਣਾ ਏ
ਇਹ ਦੁੱਖ ਨਹੀਂ ਇੱਕ ਦਿਨ ਦਾ, ਜਨਮਾ ਦਾ ਰੋਣਾ ਏ
ਸਾਡੀ ਦਰਦ ਕਹਾਣੀ ਨੂੰ, ਦਿਲ ਤੋਂ ਨਾ ਭੁਲਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...
ਜਿਸ ਦਿਨ ਦਾ ਅਰਸ਼ ਉੱਤੋਂ, ਸਾਨੂੰ ਫਰਸ਼ ਤੇ ਸੁੱਟਿਆ ਏ
ਸਾਡਾ ਗੇੜ੍ਹ ਚੌਰਾਸੀ ਦਾ, ਅੱਜ ਤੱਕ ਨਾ ਮੁੱਕਿਆ ਏ
ਸਾਡੀ ਕੌਣ ਕਰੇ ਮੁਕਤੀ, ਤੇਰੇ ਤੋਂ ਸਿਵਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...
ਤੇਰੇ ਹੀ ਭਰੋਸੇ ਤੇ, ਅਸੀਂ ਹਾਮੀ ਭਰ ਬੈਠੇ
ਦੁਨੀਆਂ ਤੇ ਆਵਣ ਦੀ, ਅਸੀਂ ਗਲਤੀ ਕਰ ਬੈਠੇ
ਅੱਜ ਓਸੇ ਗਲਤੀ ਦੀ, ਰਹੇ ਭੋਗ ਸਜ਼ਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...
ਪਿੰਜਰੇ ਕਈ ਕਿਸਮਾਂ ਦੇ, ਇੱਕ ਭੌਰ ਨਿਮਾਣਾ ਏ
ਐਥੇ ਬਹੁਤ ਬਦਲ ਜਾਂਦੇ, ਪਰ ਰੂਹ ਪੁਰਾਣਾ ਏ
ਇਸ ਕਾਲ ਸ਼ਿਕਾਰੀ ਤੋਂ, ਸਾਡੀ ਜ਼ਿੰਦ ਛੁੜਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...
ਇਸ ਅੰਨ੍ਹੇ ਖੂਹ ਵਿਚੋਂ, ਨਿਕਲਣ ਦੇ ਯੋਗ ਨਹੀਂ
ਸਾਨੂੰ ਕੱਢ ਲੈ ਬਾਂਹ ਫੜਕੇ, ਸਾਡੇ ਬੱਸ ਦਾ ਰੋਗ ਨਹੀਂ
ਸਾਨੂੰ ਦੁਖਿਆਂ ਹੋਈਆਂ ਨੂੰ, ਨਾ ਹੋਰ ਦੁਖਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...
ਦੁਖੀਆਂ ਨਿਮਾਣਿਆਂ ਦੀ, ਬੱਸ ਏਹੋ ਅਰਜ਼ੀ ਏ
ਮੰਨਣਾ ਜਾਂ ਨਾ ਮੰਨਣਾ, ਏਹੇ ਤੇਰੀ ਮਰਜ਼ੀ ਏ
ਹੁਣ ਆਪਣਿਆਂ ਚਰਣਾ ਤੋਂ, ਨਾ ਕਰੀਂ ਜ਼ੁਦਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...