जिन्ने मर्ज़ी जोड़ खज़ाने

जिने मर्जी जोड़ खजाने नाल तेरे कुझ जाना नही,
नाम दी पूंजी जोड़ मुरखा वेला हथ फिर आना नही,

जिहना दे लई करे तू ठगीया पाप कमावे जी भर के,
मोह माया विच फस के मुरखा जाऊंदे ने नित मर मर के,
अंत वेले ओहना धियाँ पुत्रा किसे ने साथ निभाना नही,
नाम दी पूंजी जोड़ मुरखा वेला हथ फिर आना नही,

जिस झूठी शानो शोकत लाई मइयां पीशे नस्दा ऐ,
एह बंगला मिल मोटर मेरी नाल शान दे दसदा ऐ,
एहना ली की पौने पवाडे वेखन लई तू आना नही,
नाम दी पूंजी जोड़ मुरखा वेला हथ फिर आना नही,

याद रखी नही जेब कफन नु जो तेरे गल पेना ऐ,
सड़ जाना सब नाल चेता दे जग दा देना लेना ऐ,
लेखा जोखा तेरे कर्मा दा होर किसे भुगतना नही,
नाम दी पूंजी जोड़ मुरखा वेला हथ फिर आना नही,

बचपन खेल गवाया जवानी विशियाँ विच गवाई तू,
वेख भुदापा हूँ रोंदा ऐ किती न नेक कमाई तू,
आजे भी वक़्त है जाग नींद तो दास जे तू पश्ताना नही,
नाम दी पूंजी जोड़ मुरखा वेला हथ फिर आना नही,

ਜਿੰਨੇ ਮਰਜ਼ੀ, ਜੋੜ ਖਜ਼ਾਨੇ, ਨਾਲ ਤੇਰੇ ਕੁਝ, ਜਾਣਾ ਨਹੀਂ,
ਨਾਮ ਦੀ ਪੂੰਜੀ, ਜੋੜ ਮੂਰਖਾ, ਵੇਲਾ ਹੱਥ ਫਿਰ, ਆਣਾ ਨਹੀਂ ll

ਜਿਹਨਾਂ ਦੇ ਲਈ, ਕਰੇ ਤੂੰ ਠੱਗੀਆਂ, ਪਾਪ ਕਮਾਵੇ, ਜੀ ਭਰ ਕੇ,
ਮੋਹ ਮਾਇਆ ਵਿੱਚ, ਫੱਸ ਕੇ ਮੂਰਖਾ, ਜਿਉਂਦਾ ਏ ਨਿੱਤ, ਮਰ ਮਰ ਕੇ ll
ਅੰਤ ਵੇਲੇ, ਓਹਨਾਂ ਧੀਆਂ ਪੁੱਤਰਾਂ ll, ਕਿਸੇ ਨੇ ਸਾਥ, ਨਿਭਾਣਾ ਨਹੀਂ,
ਨਾਮ ਦੀ ਪੂੰਜੀ, ਜੋੜ ਮੂਰਖਾ, ਵੇਲਾ ਹੱਥ ਫਿਰ, ਆਣਾ ਨਹੀਂ,,,,,

ਜਿਸ ਝੂਠੀ, ਸ਼ਾਨੋ ਸ਼ੌਕਤ ਲਈ, ਮਾਇਆ ਪਿੱਛੇ, ਨੱਸਦਾ ਏ,
ਏਹ ਬੰਗਲਾ ਮਿਲ੍ਹ, ਮੋਟਰ ਮੇਰੀ, ਨਾਲ ਸ਼ਾਨ ਦੇ, ਦੱਸਦਾ ਏ ll
ਏਹਨਾਂ ਲਈ ਕੀ, ਪੈਣੇ ਪਵਾੜੇ ll, ਵੇਖਣ ਲਈ ਤੂੰ, ਆਣਾ ਨਹੀਂ,
ਨਾਮ ਦੀ ਪੂੰਜੀ, ਜੋੜ ਮੂਰਖਾ, ਵੇਲਾ ਹੱਥ ਫਿਰ, ਆਣਾ ਨਹੀਂ,,,,,

ਯਾਦ ਰੱਖੀਂ, ਨਹੀਂ ਜੇਬ ਕਫ਼ਨ ਨੂੰ, ਜੋ ਤੇਰੇ ਗੱਲ, ਪੈਣਾ ਏ,
ਸੜ੍ਹ ਜਾਣਾ ਸਭ, ਨਾਲ ਚਿਤਾ ਦੇ, ਜੱਗ ਦਾ ਦੇਣਾ, ਲੈਣਾ ਏ ll
ਲੇਖਾ ਜੋਖਾ, ਤੇਰੇ ਕਰਮਾਂ ਦਾ ll, ਹੋਰ ਕਿਸੇ, ਭੁਗਤਾਣਾਂ ਨਹੀਂ,
ਨਾਮ ਦੀ ਪੂੰਜੀ, ਜੋੜ ਮੂਰਖਾ, ਵੇਲਾ ਹੱਥ ਫਿਰ, ਆਣਾ ਨਹੀਂ,,,,,

ਬਚਪਨ ਖੇਲ, ਗਵਾਇਆ ਜਵਾਨੀ, ਵਿਸ਼ਿਆਂ ਵਿੱਚ, ਗਵਾਈ ਤੂੰ,
ਵੇਖ ਬੁੜ੍ਹਾਪਾ, ਹੁਣ ਰੌਂਦਾ ਏ, ਕੀਤੀ ਨਾ ਨੇਕ, ਕਮਾਈ ਤੂੰ ll
ਅਜੇ ਵੀ ਵਕਤ ਹੈ, ਜਾਗ ਨੀਂਦ ਤੋਂ ll, ਦਾਸ ਜੇ ਤੂੰ, ਪਛਤਾਣਾ ਨਹੀਂ,
ਨਾਮ ਦੀ ਪੂੰਜੀ, ਜੋੜ ਮੂਰਖਾ, ਵੇਲਾ ਹੱਥ ਫਿਰ, ਆਣਾ ਨਹੀਂ,,,,,

ਧੁਨ- ਰਾਮ ਨਾਮ ਦੇ ਹੀਰੇ ਮੋਤੀ ਮੈਂ ਵਿਖਰਾਊਂ  
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (960 downloads)