उठ जाग सवेरे नि जिंदडीये सुन ले राम दी वाणी,
हूँ सत्संग कर ले नि जिंदडीये बड़ी किती मनमानी,
उठ जाग सवेरे नि......
इस जीवन विच धर्म ना किता ना कोई पुन कमाया,
कर कर बन्दिया तू दान राती हीरा जन्म गवाया,
यम ऐसा मारनगे जिंदडीये पीन ना देंगे पानी,
उठ जाग सवेरे नि....
ना रहे छोटे ना रहे वडे न रहे राजे राने,
चार दिहाड़ी हस खेल के कर गये कुझ मकाने,
तू ऐसा उड़ जाना जिंदडीये जीयु अखियाँ दा पानी,
उठ जाग सवेरे नी......
मैं मैं दिल दादूर हटा के कर संता दी सेवा,
सेवा कर्ण तो ही मिलदा है तीन लोक दा मेवा,
तू अवे झुक जावी जिंदडीये जीयु तुहता दी ताहनी,
उठ जाग सवेरे नी.....
ਉੱਠ ਜਾਗ ਸਵੇਰੇ ਨੀ, ਜਿੰਦੜੀਏ, ਸੁਣ ਲੈ ਰਾਮ ਦੀ ਬਾਣੀ ll
ਹੁਣ ਸਤਿਸੰਗ ਕਰ ਲੈ ਨੀ, ਜਿੰਦੜੀਏ, ਬੜੀ ਕੀਤੀ ਮਨਮਾਣੀ
ਉੱਠ ਜਾਗ ਸਵੇਰੇ ਨੀ,,,,,,,,,,,,,,
ਇਸ ਜੀਵਨ ਵਿੱਚ, ਧਰਮ ਨਾ ਕੀਤਾ, ''ਨਾ ਕੋਈ ਪੁੰਨ ਕਮਾਇਆ'' (ਬੰਦਿਆ)
ਕਰ ਕਰ ਬੰਦਿਆਂ, ਤੂੰ ਦਿਨ ਰਾਤੀ, ''ਹੀਰਾ ਜਨਮ ਗੰਵਾਇਆ''
ਯਮ ਐਸਾ ਮਾਰਨਗੇ, ਜਿੰਦੜੀਏ, ਪੀਣ ਨਾ ਦੇਂਗੇ ਪਾਣੀ ll
ਉੱਠ ਜਾਗ ਸਵੇਰੇ ਨੀ,,,,,,,,,,,,,,
ਨਾ ਰਹੇ ਛੋਟੇ, ਨਾ ਰਹੇ ਵੱਡੇ, ''ਨਾ ਰਹੇ ਰਾਜੇ ਰਾਣੇ'' (ਬੰਦਿਆ)
ਚਾਰ ਦਿਹਾੜੀ, ਹੱਸ ਖੇਲ ਕੇ, ''ਕਰ ਗਏ ਕੂਚ ਮਕਾਣੇ''
ਤੂੰ ਐਸੇ ਉੜ ਜਾਣਾ, ਜਿੰਦੜੀਏ, ਜਿਓਂ ਅੱਖੀਆਂ ਦਾ ਪਾਣੀ ll
ਉੱਠ ਜਾਗ ਸਵੇਰੇ ਨੀ,,,,,,,,,,,,,,
ਮੈਂ ਮੈਂ ਦਿਲ ਦਾ, ਦੂਰ ਹਟਾ ਕੇ, "ਕਰ ਸੰਤਾਂ ਦੀ ਸੇਵਾ" (ਬੰਦਿਆ)
ਸੇਵਾ ਕਰਨ ਤੋਂ, ਹੀ ਮਿਲਦਾ ਹੈ, "ਤੀਨ ਲੋਕ ਦਾ ਮੇਵਾ"
ਤੂੰ ਐਵੇ ਝੁੱਕ ਜਾਵੀਂ, ਜਿੰਦੜੀਏ, ਜਿਂਓ ਤੂਹਤਾਂ ਦੀ ਟਾਹਣੀ ll
ਉੱਠ ਜਾਗ ਸਵੇਰੇ ਨੀ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ