वाटाँ लमियाँ ते रस्ता पहाड़ दा तुरे जांदे गुरा दे दो लाल जी,
सरसा नदी दे विछोडा पै गया उस वेले दा सुन लओ हाल जी,
रात हनेरी बिजली लिश्के राह जंगला दे पै गये ने,
रेशम नालो सोहल शरीर नु दुखड़े सहने पे गाये ने,
छोटी उमर दे दोनो बाल जी माता गुजरी ओहना दे नाल जी,
सरसा नदी दे विछोडा पै गया......
कहर दी सरदी हडियाँ चीरे बाल न्याने कंब्दे ने,
ऊँगली फड के माँ गुजारी दी राह पत्थर दे लंगदे ने,
कदों अजीत ते जुझार वीरे आनगे माता गुजारी नु पुछदे सवाल जी,
सरसा नदी दे विछोडा पै गया
उम्र न्यानी दो बच्या दी इक माँ भूदडी साथ करे,
बे दोसे एहना निरदोशा दा कौन है जो इन्साफ करे,
कैसी होनी ने खेड़ चाल जी गंगू पापी ओहना दे नाल जी,
सरसा नदी दे विछोडा पै गया
ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ
ਰਾਤ ਹਨੇਰੀ, ਬਿਜਲੀ ਲਿਸ਼ਕੇ, ਰਾਹ ਜੰਗਲਾ ਦੇ ਪੈ ਗਏ ਨੇ
ਰੇਸ਼ਮ ਨਾਲੋਂ, ਸੋਹਲ ਸਰੀਰ ਨੂੰ, ਦੁੱਖੜੇ ਸਹਿਣੇ ਪੈ ਗਏ ਨੇ
ਛੋਟੀ ਉਮਰ ਦੇ ਦੋਨੋ ਬਾਲ ਜੀ, ਮਾਤਾ ਗੁਜਰੀ ਓਹਨਾ ਦੇ ਨਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ...
ਕਹਿਰ ਦੀ ਸਰਦੀ, ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ
ਉਂਗਲੀ ਫੜ ਕੇ, ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ
ਕਦੋ ਅਜੀਤ ਤੇ ਜੁਝਾਰ ਵੀਰੇ ਆਣਗੇ,ਮਾਤਾ ਗੁਜਰੀ ਨੂੰ ਪੁਛਦੇ ਸਵਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ...
ਉਮਰ ਨਿਆਣੀ, ਦੋ ਬੱਚਿਆਂ ਦੀ, ਇੱਕ ਮਾਂ ਬੁਢ਼ੜੀ ਸਾਥ ਕਰੇ
ਬੇ ਦੋਸ਼ੇ ਇਹਨਾ, ਨਿਰਦੋਸ਼ਾ ਦਾ,ਕੌਣ ਹੈ ਜੋ ਇਨਸਾਫ਼ ਕਰੇ
ਕੈਸੀ ਹੋਣੀ ਨੇ ਖੇਡੀ ਚਾਲ ਜੀ, ਗੰਗੂ ਪਾਪੀ ਓਹਨਾ ਦੇ ਨਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ...‘’।