ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ
ਪਾਪੀ ਨੂੰ,,,ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਜੇ ਮੇਰਾ ਮਨ ਲਕੜੀ ਹੋਵੇ ਜੇ ਮੇਰਾ ਮਨ ਲਕੜੀ ਹੋਵੇ
ਆਰੇਂ ਹੇਠ ਚਿਰਾਂਵਾ ਇਸ ਮਨ ਪਾਪੀ ਨੂੰ ,
ਪਾਪੀ ਨੂੰ,,,ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਜੇ ਮੇਰਾ ਮਨ ਕਪੜਾ ਹੋਵੇ ਜੇ ਮੇਰਾ ਮਨ ਕਪੜਾ ਹੋਵੇ
ਕੈਂਚੀ ਨਾਲ ਕਟਾਵਾਂ ਇਸ ਮਨ ਪਾਪੀ ਨੂੰ
ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਜੇ ਮੇਰਾ ਮਨ ਕੋਇਲਾ ਹੋਵੇ ਜੇ ਮੇਰਾ ਮਨ ਕੋਇਲਾ ਹੋਵੇ
ਅਗਨੀ ਵਿਚ ਜਲਾਵਾਂ ਇਸ ਮਨ ਪਾਪੀ ਨੂੰ
ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਜੇ ਮੇਰਾ ਮਨ ਫਲ ਫੁਲ ਹੋਵੇ ਜੇ ਮੇਰਾ ਮਨ ਫਲ ਫੁਲ ਹੋਵੇ
ਪ੍ਰਭ ਚਰਣੀ ਭੇਂਟ ਚੜਾਵਾਂ ਇਸ ਮਨ ਪਾਪੀ ਨੂੰ
ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ

ਇਹ ਮਨ ਪਾਪੀ ਪਾਪ ਕਰੇਂਦਾ ਇਹ ਮਨ ਪਾਪੀ ਪਾਪ ਕਰੇਂਦਾ
ਕਿੱਦਾ ਮੋੜ ਲਿਆਵਾਂ ਇਸ ਮਨ ਪਾਪੀ ਨੂੰ
ਪਾਪੀ ਨੂੰ,,, ਕਿਵੇਂ ਕਿਵੇਂ ਸਮਝਾਵਾਂ ਇਸ ਮਨ ਪਾਪੀ ਨੂੰ
श्रेणी
download bhajan lyrics (1283 downloads)