दाता अपने रंगा च

संगता आइयाचल के दरबार,
बेडा कर देयो सब दा पार,

दाता अपने रंग च  मेनू रंग लै,
झूठे रंग दुनिया दे,
जी झूठे रंग दुनिया दे,

खेती बीज लै धर्म दी प्यारे,
पाप काह्तो बीज्दा फिरे
तू पाप काह्तो बीज्दा फिरे

तेनु किसे ने पार नही लाउना,
नाम दे जहाज तो बिना,
हो नाम दे जहाज तो बिना

पापी हार दे ठोकरा खा के,
जित हुंदी भगता दी
जी जित हुंदी भगता दी

नाम जापिये ते होरा नु जपाइये,
सुरगा च मान मिलदे,
जी सुरगा च मान मिलदे,

मेरी मैं नु मिटा दे मेरे मालका,
मैं तू ही तू ही आखदा फिरा,
मैं तू ही तू ही आखदा फिरा,

कोई अल्हाह कोई राम राम आखदा,
इको रब दुनिया दा,
जी इको रब दुनिया दा,


रब जान्दा अमीर ना गरीब नु,
मूल पाउंदा अमला दे,
जी मूल पाउंदा अमला दे,

मेरी पापी दी प्रीत वी कबुल लै,
आस लाई तेरे दर ते,
मैं आस लाई तेरे दर ते,

संगता आइयाँ चल के द्वार,
बेडा कर देयो सब दा पार

ਸੰਗਤਾਂ ਆਈਆਂ, ਚੱਲ ਕੇ ਦਵਾਰ,
ਬੇੜਾ ਕਰ ਦਿਓ, ਸਭ ਦਾ ਪਾਰ xll

ਦਾਤਾ ਆਪਣੇ, ਰੰਗ 'ਚ ਮੈਨੂੰ ਰੰਗ ਲੈ,
ਝੂਠੇ ਰੰਗ, ਦੁਨੀਆਂ ਦੇ,
ਜੀ ਝੂਠੇ ਰੰਗ, ਦੁਨੀਆਂ ਦੇ l

ਖੇਤੀ ਬੀਜ ਲੈ, ਧਰਮ ਦੀ ਪਿਆਰੇ,
ਪਾਪ ਕਾਹਤੋਂ, ਬੀਜਦਾ ਫਿਰੇਂ,
ਤੂੰ ਪਾਪ ਕਾਹਤੋਂ, ਬੀਜਦਾ ਫਿਰੇਂ l

ਤੈਨੂੰ ਕਿਸੇ ਨੇ, ਪਾਰ ਨਹੀਂ ਲਾਉਣਾ,
ਨਾਮ ਦੇ, ਜਹਾਜ਼ ਤੋਂ ਬਿਨਾਂ,
ਹੋ ਨਾਮ ਦੇ, ਜਹਾਜ਼ ਤੋਂ ਬਿਨਾਂ l

ਪਾਪੀ ਹਾਰਦੇ, ਠੋਕਰਾਂ ਖਾ ਕੇ,
ਜਿੱਤ ਹੁੰਦੀ, ਭਗਤਾਂ ਦੀ,
ਜੀ ਜਿੱਤ ਹੁੰਦੀ, ਭਗਤਾਂ ਦੀ l

ਨਾਮ ਜਪੀਏ ਤੇ, ਹੋਰਾਂ ਨੂੰ ਜਪਾਈਏ,
ਸੁਰਗਾਂ 'ਚ, ਮਾਣ ਮਿਲਦੇ,
ਜੀ ਸੁਰਗਾਂ 'ਚ, ਮਾਣ ਮਿਲਦੇ  

ਮੇਰੀ ਮੈਂ ਨੂੰ, ਮਿਟਾ ਦੇ ਮੇਰੇ ਮਾਲਕਾ,
ਮੈਂ ਤੂੰ ਹੀ ਤੂੰ ਹੀ, ਆਖਦਾ ਫਿਰਾਂ,
ਮੈਂ ਤੂੰ ਹੀ ਤੂੰ ਹੀ, ਆਖਦਾ ਫਿਰਾਂ l

ਕੋਈ ਅਲਾਹ ਕੋਈ, ਰਾਮ ਰਾਮ ਆਖਦਾ,
ਇੱਕੋ ਰੱਬ, ਦੁਨੀਆਂ ਦਾ,
ਜੀ ਇੱਕੋ ਰੱਬ, ਦੁਨੀਆਂ ਦਾ l

ਰੱਬ ਜਾਣਦਾ, ਅਮੀਰ ਨਾ ਗਰੀਬ ਨੂੰ,
ਮੁੱਲ ਪਾਉਂਦਾ, ਅਮਲਾਂ ਦੇ,
ਜੀ ਮੁੱਲ ਪਾਉਂਦਾ, ਅਮਲਾਂ ਦੇ l

ਮੇਰੀ ਪਾਪੀ ਦੀ, ਪ੍ਰੀਤ ਵੀ ਕਬੂਲ ਲੈ,
ਆਸ ਲਾਈ, ਤੇਰੇ ਦਰ ਤੇ,
ਮੈਂ ਆਸ ਲਾਈ, ਤੇਰੇ ਦਰ ਤੇ l

ਸੰਗਤਾਂ ਆਈਆਂ, ਚੱਲ ਕੇ ਦਵਾਰ,
ਬੇੜਾ ਕਰ ਦਿਓ, ਸਭ ਦਾ ਪਾਰ xll
ਅਪਲੋਡਰ- ਅਨਿਲਰਾਮੂਰਤੀਭੋਪਾਲ  
श्रेणी
download bhajan lyrics (861 downloads)