ਮਈਆ ਜੀ ਦਾ ਦਰ ਭਗਤਾਂ ਰਹਿਮਤ ਦਾ ਖ਼ਜਾਨਾ ਹੈ

ਮਈਆ ਜੀ ਦਾ ਦਰ ਭਗਤਾਂ ਰਹਿਮਤ ਦਾ ਖ਼ਜਾਨਾ ਹੈ,
ਸੁੱਖਾ ਦੀ ਸੋਗਾਤ ਵੰਡਦਾ ਆਇਆਂ ਸਾਵਣ ਸੁਹਾਣਾ ਹੈ।

ਰੱਤਾ ਆਇਆਂ ਮਿਲਣ ਦੀਆਂ ਮੇਰੇ ਮਨ ਮਤਵਾਲੇ ਨੂੰ,
ਤਾਂਘ ਤੇਰੇ ਦਰਸ਼ਨ ਦੀ ਮੇਰਾ ਦਿਲ ਨਜ਼ਰਾਨਾ ਹੈ,
ਮਈਆ ਜੀ ਦਾ ਦਰ ਭਗਤਾਂ...

ਮੇਲੇ ਭਰੇ ਮੰਦਰਾਂ ਤੇ ਦਰ ਲੱਗੀਆਂ ਬਹਾਰਾਂ ਨੇ,
ਮਈਆ ਤੇਰੇ ਆਂਚਲ ਦੀ ਛਾਂ ਮੰਗਦਾ ਜਮਾਨਾ ਹੈ,
ਮਈਆ ਜੀ ਦਾ ਦਰ ਭਗਤਾਂ...

ਸੁੰਦਰ ਸੁਹਾਵਾ ਰੰਗਲਾ ਤੇਰਾ ਭਵਨ ਰੰਗੀਲਾ ਹੈ,
ਨਾਮ ਦਾ ਸਰੂਰ ਚੜਿਆ ਹੋਇਆ ਜਗ ਮਸਤਾਨਾ ਹੈ,
ਮਈਆ ਜੀ ਦਾ ਦਰ ਭਗਤਾਂ...

ਮੁੜਿਆ ਨਾ ਖਾਲੀ ਆਨ ਕੇ ਤੇਰੇ ਦਰ ਤੋਂ ਸਵਾਲੀ ਮਾਂ,
ਮੁੱਦਤਾ ਤੋਂ  ਖੈਰ ਮੰਗਦਾ ਪਰਦੇਸੀ ਨਿਮਾਣਾ ਹੈ,
ਮਈਆ ਜੀ ਦਾ ਦਰ ਭਗਤਾਂ...

uploaded by : ਅਭੀ ਬਾਂਸਲ ਰਾਮਪੁਰਾ (98039-04007)
download bhajan lyrics (1148 downloads)