माँ दियां बचेया ने माँ दी ज्योत जगाई,
माँ दियां भगता ने माँ दी ज्योत जगाई,
भगतो जय बोलो जय हो,
संगतो जय बोलो सिंह चडी माँ आई,
की माँ दियां बचेया ने.........
ज्योत जगी माँ आप है आई देवता संग विराजे,
सजे तेरे लंगूर वीर है खबे भेरो साजे,
हो दर्शन कर लो को जय हो खुशियाँ वंडन आई,
की माँ दियां बचेया ने .......
लाल है चुनी लाल है चोला टिका लाल सजाया,
लाल है चुडा लाल है मेहँदी वेख के चंन शरमाया,
हो झांजरा दी छन छन जय हो भगता दे मन भाई,
की माँ दियां बचेया ने .......
माँ दे दर ते आ के माँ दे भगत ने भेटा गाउंदे,
ढोलक छेने खूब वजा के माँ नु पये रिझानदे
भगता रिलमिल के जय हो ख़ुशी है अज मनाई,
की माँ दियां बचेया ने .......
आये नवराते सोहने तेरे भगता ज्योत जगाई,
मेहरा दे छीटे दे के सब नु दिल दी प्यास बूजाई,
हो भूल चुक माफ़ करी जय ही तेरे बचियाँ अर्ज सुनाई,
की माँ दियां बचेया ने .......
इक वारी जो माँ दे दर ते निशचे करके आउंदा,
माँ दे भरे भंडारिया विचो मुहो मंगियाँ फल पाउंदा,
कमलेश ने वेखी है हो झुक्दीएथे खुदाई,
की माँ दियां बचेया ने .......
ਮਾਂ ਦਿਆਂ ਬੱਚਿਆਂ ਨੇ, ਮਾਂ ਦੀ ਜੋਤ ਜਗਾਈ l
ਮਾਂ ਦਿਆਂ ਭਗਤਾਂ ਨੇ, ਮਾਂ ਦੀ ਜੋਤ ਜਗਾਈ l
ਭਗਤੋ ਜੈ ਬੋਲੋ,,,ਜੈ ਹੋ l
ਸੰਗਤੋ ਜੈ ਬੋਲੋ, ਸਿੰਘ ਚੜ੍ਹੀ ਮਾਂ ਆਈ,
ਕਿ ਮਾਂ ਦਿਆਂ ਬੱਚਿਆਂ ਨੇ,,,,,,,,,,,,,,,
ਜੋਤ ਜਗੀ ਮਾਂ, ਆਪ ਹੈ ਆਈ, ਦੇਵਤਾ ਸੰਗ, ਵਿਰਾਜ਼ੇ l
ਸੱਜੇ ਤੇਰੇ, ਲੰਗੂਰ ਵੀਰ ਹੈ, ਖੱਬੇ ਭੈਰੋਂ ਸਾਜੇ ll
ਹੋ ਦਰਸ਼ਨ ਕਰ ਲਾਓ ਜੀ,,,ਜੈ ਹੋ ll, ਖੁਸ਼ੀਆਂ ਵੰਡਣ ਆਈ,
ਕਿ ਮਾਂ ਦਿਆਂ ਬੱਚਿਆਂ ਨੇ,,,,,,,,,,,,,,,F
ਲਾਲ ਹੈ ਚੁੰਨੀ ਲਾਲ ਹੈ ਚੋਲਾ ਟਿੱਕਾ ਲਾਲ ਸਜਾਇਆ
ਲਾਲਾ ਹੈ ਚੂੜਾ, ਲਾਲ ਹੈ ਮਹਿੰਦੀ, ਵੇਖ ਕੇ ਚੰਨ, ਸ਼ਰਮਾਇਆ
ਹੋ ਝਾਂਜਰਾਂ ਦੀ ਛਣ ਛਣ,,,ਜੈ ਹੋ ll, ਭਗਤਾਂ ਦੇ ਮਨ ਭਾਈ,
ਕਿ ਮਾਂ ਦਿਆਂ ਬੱਚਿਆਂ ਨੇ,,,,,,,,,,,,,,,F
ਮਾਂ ਦੇ ਦਰ ਤੇ, ਆ ਕੇ ਮਾਂ ਦੇ, ਭਗਤ ਨੇ, ਭੇਟਾਂ ਗਾਉਂਦੇ l
ਢੋਲਕ ਛੈਣੇ, ਖੂਬ ਵਜਾ ਕੇ, ਮਾਂ ਨੂੰ ਪਏ ਰਿਝਾਂਦੇ ll
ਭਗਤਾਂ ਰਲਮਿਲ ਕੇ,,,ਜੈ ਹੋ ll, ਖੁਸ਼ੀ ਹੈ ਅੱਜ ਮਨਾਈ,
ਕਿ ਮਾਂ ਦਿਆਂ ਬੱਚਿਆਂ ਨੇ,,,,,,,,,,,,,,,F
ਆਏ ਨਵਰਾਤੇ, ਸੋਹਣੇ ਤੇਰੇ, ਭਗਤਾਂ ਜੋਤ ਜਗਾਈ l
ਮੇਹਰਾਂ ਦੇ ਛਿੱਟੇ, ਦੇ ਕੇ ਸਭ ਨੂੰ, ਦਿਲ ਦੀ ਪਿਆਸ ਬੁਝਾਈ ll
ਹੋ ਭੁੱਲ ਚੁੱਕ, ਮਾਫ ਕਰੀਂ,,,ਜੈ ਹੋ ll, ਤੇਰੇ ਬੱਚਿਆਂ ਅਰਜ਼ ਸੁਣਾਈ,
ਕਿ ਮਾਂ ਦਿਆਂ ਬੱਚਿਆਂ ਨੇ,,,,,,,,,,,,,,,
ਇੱਕ ਵਾਰੀ ਜੋ, ਮਾਂ ਦੇ ਦਰ ਤੇ, ਨਿਸਚੈ ਕਰਕੇ ਆਉਂਦਾ l
ਮਾਂ ਦੇ ਭਰੇ, ਭੰਡਾਰਿਆਂ ਵਿੱਚੋਂ, ਮੂੰਹ ਮੰਗਿਆਂ, ਫੱਲ ਪਾਉਂਦਾ ll
ਕਮਲੇਸ਼ ਨੇ ਵੇਖੀ ਹੈ,,,ਜੈ ਹੋ ll, ਝੁੱਕਦੀ ਐਥੇ ਖੁਦਾਈ
ਕਿ ਮਾਂ ਦਿਆਂ ਬੱਚਿਆਂ ਨੇ,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ