धूने वाले दी जय चिमटे वाले दी जय

धुनें वाले दी जय चिमटे वाले दी जय,
दूधाधारी दी जय पौन्हारी दी जय,
धरती कहन्दी अम्बर कहंदा तू भी भगता कह,
धुनें वाले दी जय चिमटे वाले दी जय,
सिंग्नियाँ वाले दी जय बोह्डा वाले दी जा,

सोने रंगिया सिर ते ज्टावा अंग भभूत रमाई ऐ,
शिव भगत इस नाथ दे नैनी शिव दी ज्योत समाई ऐ,
एहदे हुकम विच चंद ते तारे सूरज वंडदा लोह एहदी,
नदियाँ झरने सागर इसदे फुला विच विच खुश्बो एहदी,
ऐ बंदिया तू एहदी रजा विच हरदम राजी रह,
धुनें वाले दी जय चिमटे वाले दी जय,
पौआ वाले दी जय गौआ वाले दी जय ,


शाह तलाइया हेठ गुरने परख समाधि लाइ सी,
बनखंडी अन्दर चारियां गौआ लीला अजब रचाई सी,
माँ रतनो तो सुनियाँ गला इसने जदों कमाल दियां,
लस्सी रोटीयां कड़ दिखाईय इसने बारा साल दियां,
इस दी लीला देख के सब गए चकर दे विच पै,
धुनें वाले दी जय चिमटे वाले  दी जय,
झोली वाले दी जय मोरा वाले दी जय,

गुरु गोरख दा मान तोडेया मोरा वाले स्वामी ने,
भगत जना दे बेड़े तारे जोगी अन्तरयामी ने ,
मोत दे मुहो कड़ लेनदा ऐ अपने पूजन वालेया नु,
गुजियाँ सटा मारदा आखिर पापी दिला दे कालियां नु,
बंदियां सचे मन नाल इस्तो जो चाहे तू लै,
धुनें वाले दी जय चिमटे वाले दी जय,
दूधाधारी दी जय पौनाहारी दी जय

ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਦੁੱਧਾਧਾਰੀ ਦੀ ਜੈ, ਪੌਣਾਹਾਰੀ ਦੀ ਜੈ l
ਧਰਤੀ ਕਹਿੰਦੀ, ਅੰਬਰ ਕਹਿੰਦਾ, ਤੂੰ ਵੀ ਭਗਤਾ ਕਹਿ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਸਿੰਗੀਆਂ ਵਾਲੇ ਦੀ ਜੈ, ਬੋਹੜਾਂ ਵਾਲੇ ਦੀ ਜਾ l

ਸੋਨੇ ਰੰਗੀਆਂ ਸਿਰ ਤੇ ਜਟਾਵਾਂ, "ਅੰਗ ਭਬੂਤ ਰਮਾਈ ਏ" l
ਸ਼ਿਵ ਭਗਤ ਇਸ ਨਾਥ ਦੇ ਨੈਣੀ, "ਸ਼ਿਵ ਦੀ ਜੋਤ ਸਮਾਈ ਏ" l
ਏਹਦੇ ਹੁਕਮ ਵਿੱਚ ਚੰਦ ਤੇ ਤਾਰੇ, "ਸੂਰਜ ਵੰਡਦਾ ਲੌਅ ਏਹਦੀ" l
ਨਦੀਆਂ ਝਰਨੇ ਸਾਗਰ ਇਸਦੇ, "ਫੁੱਲਾਂ ਵਿੱਚ ਖੁਸ਼ਬੋ ਏਹਦੀ" l
ਐ ਬੰਦਿਆ ਤੂੰ, ਏਹਦੀ ਰਜ਼ਾ ਵਿੱਚ ll, ਹਰਦਮ ਰਾਜ਼ੀ ਰਹਿ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਪਊਆਂ ਵਾਲੇ ਦੀ ਜੈ, ਗਊਆਂ ਵਾਲੇ ਦੀ ਜੈ l

ਸ਼ਾਹ ਤਲਾਈਆਂ ਹੇਠ ਗਰੂਨੇ, "ਪਰਮ ਸਮਾਧੀ ਲਾਈ ਸੀ" l
ਬਣਖੰਡੀ ਅੰਦਰ ਚਾਰੀਆਂ ਗਊਆਂ, "ਲੀਲਾ ਅਜਬ ਰਚਾਈ ਸੀ" l
ਮਾਂ ਰਤਨੋ ਤੋਂ ਸੁਣੀਆਂ ਗੱਲਾਂ, "ਇਸਨੇ ਜਦੋਂ ਕਮਾਲ ਦੀਆਂ" l
ਲੱਸੀ ਰੋਟੀਆਂ ਕੱਢ ਦਿਖਾਈਆਂ, "ਇਸਨੇ ਬਾਰਾਂ ਸਾਲ ਦੀਆਂ" l
ਇਸ ਦੀ ਲੀਲਾ ਦੇਖ ਕੇ ਸਭ ll, ਗਏ ਚੱਕਰ ਦੇ ਵਿੱਚ ਪੈ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਝੋਲੀ ਵਾਲੇ ਦੀ ਜੈ, ਮੋਰਾਂ ਵਾਲੇ ਦੀ ਜੈ l

ਗੁਰੂ ਗੋਰਖ ਦਾ ਮਾਣ ਤੋੜਿਆ, ''ਮੋਰਾਂ ਵਾਲੇ ਸਵਾਮੀ ਨੇ'' l
ਭਗਤ ਜਨਾਂ ਦੇ ਬੇੜੇ ਤਾਰੇ, ''ਜੋਗੀ ਅੰਤਰਯਾਮੀ ਨੇ'' l
ਮੌਤ ਦੇ ਮੂੰਹੋਂ ਕੱਢ ਲੈਂਦਾ ਏ, ''ਆਪਣੇ ਪੂਜਣ ਵਾਲਿਆਂ ਨੂੰ'' l
ਗੁੱਝੀਆਂ ਸੱਟਾਂ ਮਾਰਦਾ ਆਖ਼ਿਰ, ''ਪਾਪੀ ਦਿਲਾਂ ਦੇ ਕਾਲਿਆਂ ਨੂੰ'' l
ਬੰਦਿਆਂ ਸੱਚੇ ਮਨ ਨਾਲ ਇਸਤੋਂ ll, ਜੋ ਚਾਹੇਂ ਤੂੰ ਲੈ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਦੁੱਧਾਧਾਰੀ ਦੀ ਜੈ, ਪੌਣਾਹਾਰੀ ਦੀ ਜੈ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (910 downloads)