आ गए बाबा जी तेरी गुफा दे पुजारी/ਆ ਗਏ ਬਾਬਾ ਜੀ ਤੇਰੀ ਗੁਫ਼ਾ ਦੇ ਪੁਜਾਰੀ

ਆ ਗਏ ਬਾਬਾ ਜੀ ਤੇਰੀ ਗੁਫ਼ਾ ਦੇ ਪੁਜਾਰੀ

ਆ ਗਏ, ਬਾਬਾ ਜੀ, ਤੇਰੀ ਗੁਫ਼ਾ ਦੇ ਪੁਜਾਰੀ ॥
ਗੁਫ਼ਾ ਦੇ, ਪੁਜਾਰੀ ਤੇਰੀ, ਗੁਫ਼ਾ ਦੇ ਪੁਜਾਰੀ ॥
ਬੋਲ ਜੋਗੀਆ...( ਜੈ ਬਾਬੇ ਦੀ )
ਬੋਲ, ਜੋਗੀਆ ਤੂੰ, ਗੁਫ਼ਾ ਵਿੱਚੋਂ, ਇੱਕ ਵਾਰੀ ।
ਆ ਗਏ, ਬਾਬਾ ਜੀ, ਤੇਰੀ ਗੁਫ਼ਾ ਦੇ...

ਉੱਚੀਆਂ, ਚੜ੍ਹਾਈਆਂ ਚੜ੍ਹ, ਦਰ ਤੇਰੇ ਆਏ ਹਾਂ ।
ਰੋਟ, ਪ੍ਰਸ਼ਾਦ ਅਸੀਂ, ਤੇਰੇ ਲਈ ਲਿਆਏ ਹਾਂ ॥
ਚੜ੍ਹੀ ਰਹਿੰਦੀ, ਹਰ ਵੇਲੇ, ਤੇਰੇ ਨਾਮ ਦੀ ਖ਼ੁਮਾਰੀ ...
ਆ ਗਏ, ਬਾਬਾ ਜੀ, ਤੇਰੀ ਗੁਫ਼ਾ ਦੇ...

ਭਗਤਾਂ, ਦੇ ਹੱਥਾਂ ਵਿੱਚ, ਝੰਡੇ ਸੋਹਣੇ ਸੱਜਦੇ ।
ਜਿੱਧਰ, ਵੀ ਦੇਖਾਂ ਮੈਂ, ਜੈਕਾਰੇ ਤੇਰੇ ਲੱਗਦੇ ॥
ਹੱਥ ਜੋੜ ਕੇ, ਚਰਨਾਂ ਦੇ ਵਿੱਚ, ਖੜੀ ਹੈ ਸੰਗਤ ਸਾਰੀ...
ਆ ਗਏ, ਬਾਬਾ ਜੀ, ਤੇਰੀ ਗੁਫ਼ਾ ਦੇ...

ਗੁਫ਼ਾ ਵਿੱਚੋਂ, ਬਾਹਰ ਅੱਜ, ਆਉਣਾ ਤੈਨੂੰ ਪੈਣਾ ਏਂ ।
ਬੱਚਿਆਂ, ਨੂੰ ਦਰਸ਼, ਦਿਖਾਉਣਾ ਤੈਨੂੰ ਪੈਣਾ ਏਂ ॥
ਸੋਹਣੀ ਪੱਟੀ, ਵਾਲਾ ਤੇਰੇ, ਨਾਮ ਦਾ ਭਿਖਾਰੀ...
ਆ ਗਏ, ਬਾਬਾ ਜੀ, ਤੇਰੀ ਗੁਫ਼ਾ ਦੇ...
ਅਪਲੋਡਰ- ਅਨਿਲਰਾਮੂਰਤੀਭੋਪਾਲ