माई रतनो

माँ रतनो दे लाडले जोगी,
पौनाहारी दूधाधारी,
कर दे निघाह मेहर दी साइयां,
जोगी हूँ ऐ साड़ी वारी,

माई रतनो नु जिदा तू ऐ तारेया,
सहनु बी देवी तार जोगियां,
सारे जग दा तू कारज संवारेया,
देई साडा वी संवार जोगियां,
माई रतनो नु................

रिधि सीधी वाला जोगी तू ऐ पौनाहारीया
महिमा ऐ महान तेरी बाबा दुधाधारिया,
औखा वेला सथो जावे न सहारेया,
तू करी उपकार जोगियां,
माई रतनो नु................


सिर ते ज्टावा तेरे बाबा सोहने रंगिया.
झोली च मुरादा साडे पा दे मुहो मंगिया,
सब भगता दा कष्ट निवारेया,
देई साड़े वी निवार जोगियां ,
माई रतनो नु................

युग युग वसे नाथा तेरा दरबार ऐ,
लगे रेहान मेले कहंदा प्रीत बलिहार ऐ,
हाल दिल वाला तेनु मैं उचारेया,.
दे दे तू दीदार जोगियां,
माई रतनो नु................

ਮਾਂ ਰਤਨੋ ਦੇ, ਲਾਡਲੇ ਜੋਗੀ,
ਪੌਣਾਹਾਰੀ, ਦੁੱਧਾਧਾਰੀ l
ਕਰ ਦੇ ਨਿਗਾਹ, ਮੇਹਰ ਦੀ ਸਾਈਆਂ,
ਜੋਗੀ ਹੁਣ ਏ, ਸਾਡੀ ਵਾਰੀ ll

ਮਾਈ ਰਤਨੋ ਨੂੰ, ਜਿੱਦਾਂ ਤੂੰ ਏ ਤਾਰਿਆ,
ਸਾਨੂੰ ਵੀ ਦੇਈਂ, ਤਾਰ ਜੋਗੀਆ ll
*ਸਾਰੇ ਜੱਗ ਦਾ ਤੂੰ, ਕਾਰਜ਼ ਸੰਵਾਰਿਆ ll,
ਦੇਈਂ ਸਾਡਾ ਵੀ, ਸੰਵਾਰ ਜੋਗੀਆ,,,
ਮਾਈ ਰਤਨੋ ਨੂੰ,,,,,,,,,,,,,,,,,,,,,,,

ਰਿੱਧੀ ਸਿੱਧੀ ਵਾਲਾ ਜੋਗੀ, "ਤੂੰ ਏ ਪੌਣਾਹਾਰੀਆ" l
ਮਹਿਮਾ ਏ ਮਹਾਨ ਤੇਰੀ, "ਬਾਬਾ ਦੁੱਧਾਧਾਰੀਆ" ll
*ਔਖਾ ਵੇਲਾ ਸਾਥੋਂ, ਜਾਵੇ ਨਾ ਸਹਾਰਿਆ ll,
ਤੂੰ ਕਰੀਂ, ਉਪਕਾਰ ਜੋਗੀਆ,,,
ਮਾਈ ਰਤਨੋ ਨੂੰ,,,,,,,,,,,,,,,,,,,,,,,

ਸਿਰ ਤੇ ਜਟਾਵਾਂ ਤੇਰੇ, "ਬਾਬਾ ਸੋਨੇ ਰੰਗੀਆਂ" l
ਝੋਲੀ 'ਚ ਮੁਰਾਦਾਂ ਸਾਡੇ, "ਪਾ ਦੇ ਮੂੰਹੋਂ ਮੰਗੀਆਂ" ll
*ਸਭ ਭਗਤਾਂ ਦਾ, ਕਸ਼ਟ ਨਿਵਾਰਿਆ ll,
ਦੇਈਂ ਸਾਡੇ ਵੀ, ਨਿਵਾਰ ਜੋਗੀਆ,,,
ਮਾਈ ਰਤਨੋ ਨੂੰ,,,,,,,,,,,,,,,,,,,,,,,

ਯੁੱਗ ਯੁੱਗ ਵਸੇ ਨਾਥਾਂ, ''ਤੇਰਾ ਦਰਬਾਰ ਏ'' l
ਲੱਗੇ ਰਹਿਣ ਮੇਲੇ ਕਹਿੰਦਾ, "ਪ੍ਰੀਤ ਬਲਿਹਾਰ ਏ'' ll
*ਹਾਲ ਦਿਲ ਵਾਲਾ, ਤੈਨੂੰ ਮੈਂ ਉਚਾਰਿਆ ll,
ਦੇ ਦੇ ਤੂੰ, ਦੀਦਾਰ ਜੋਗੀਆ,,,
ਮਾਈ ਰਤਨੋ ਨੂੰ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (975 downloads)