पुलिस तलाइयाँ विच आ गई

वे जोगी मेरिया पुलिस तलाइया,
विच आ गई,
नि मेरिये माये तू केहड़ी गलो,
घबरा गई,

किसे दा ना नुकसान कोई किता,
किवे यकीन करावा मैं,
केह दे फसला देख लो आ के ,
नाल ओहना नु लिआवा मैं,

कहंदे जोगी नु फड लै जाना बडसर,
ठाने विच बिठाना मेनू ,
हुकम पंचायत सुना गई,
वे जोगी मेरियां पुलिस तलाइयाँ,
विच आ गई,
नि मेरिये माये तू केहड़ी ग्लो,
घबरा गई,

चल माये पंचायत च चलिये,
ऐवे तेनु कुटंगे,
सची गल दस दिआंगे सारी,
होर किते कुझ पूछनगे,

सोहनी लगी पंचायत है सारी करदे,
जय जय वारो वारी ख़ुशी,
सबना दे चेहरियाँ ते छाह गई,
नि मेरिये माये तू केहड़ी ग्लो,
खबरा गई,
वे जोगी मेरियां पुलिस तलाइया,

सांभ लै माये लसी रोटी,
करदे मेनू माफ़ बचा,
मारे मेहने गल न सोची,
लोका मत दिति मार बचा,

मेरी सुनी न कोई दुहाई रोंदी,
तेरी रतनो माई जींद,
मूक चली माँ घबरा गई,
वे जोगी मेरियां पुलिस तलाइया,
विच आ गई,
नि मेरिये माये तू केहड़ी गलो,
गभरा गई

ਵੇ ਜੋਗੀ ਮੇਰਿਆ, ਪੁਲਿਸ ਤਲਾਈਆਂ,
ਵਿੱਚ ਆ ਗਈ l
ਨੀ ਮੇਰੀਏ ਮਾਏਂ, ਤੂੰ ਕੇਹੜੀ ਗੱਲੋਂ,
ਘਬਰਾ ਗਈ ll

ਕਿਸੇ ਦਾ ਨਾ ਨੁਕਸਾਨ ਕੋਈ ਕੀਤਾ,
ਕਿਵੇਂ ਯਕੀਨ ਕਰਾਂਵਾਂ ਮੈਂ l
"ਕਹਿ ਦੇ ਫਸਲਾਂ ਦੇਖ ਲਓ ਆ ਕੇ,
ਨਾਲ ਉਹਨਾਂ ਨੂੰ ਲਿਆਵਾਂ ਮੈਂ ll"

ਕਹਿੰਦੇ ਜੋਗੀ ਨੂੰ ਫੜ ਲੈ ਜਾਣਾ ਬੜਸਰ,
ਠਾਣੇ ਵਿੱਚ ਬਿਠਾਣਾ ਮੈਨੂੰ,
ਹੁਕਮ ਪੰਚਾਇਤ ਸੁਣਾ ਗਈ,,,
ਵੇ ਜੋਗੀ ਮੇਰਿਆ, ਪੁਲਿਸ ਤਲਾਈਆਂ,
ਵਿੱਚ ਆ ਗਈ l
ਨੀ ਮੇਰੀਏ ਮਾਏਂ, ਤੂੰ ਕੇਹੜੀ ਗੱਲੋਂ,
ਘਬਰਾ ਗਈ l

ਚੱਲ ਮਾਏਂ ਪੰਚਾਇਤ 'ਚ ਚੱਲੀਏ,  
ਐਵੇਂ ਤੈਨੂੰ ਕੁੱਟਣਗੇ l
ਸੱਚੀ ਗੱਲ ਦੱਸ ਦਿਆਂਗੇ ਸਾਰੀ,
ਹੋਰ ਕਿਤੇ ਕੁਝ ਪੁੱਛਣਗੇ ll"

ਸੋਹਣੀ ਲੱਗੀ ਪੰਚਾਇਤ ਹੈ ਸਾਰੀ ਕਰਦੇ,
ਜੈ ਜੈ ਵਾਰੋ ਵਾਰੀ ਖੁਸ਼ੀ,
ਸਭਨਾਂ ਦੇ ਚੇਹਰਿਆਂ ਤੇ ਛਾਅ ਗਈ,,,
ਨੀ ਮੇਰੀਏ ਮਾਏਂ, ਤੂੰ ਕੇਹੜੀ ਗੱਲੋਂ,
ਘਬਰਾ ਗਈ l
ਵੇ ਜੋਗੀ ਮੇਰਿਆ, ਪੁਲਿਸ ਤਲਾਈਆਂ,
ਵਿੱਚ ਆ ਗਈ l

ਸਾਂਭ ਲੈ ਮਾਏਂ ਲੱਸੀ ਰੋਟੀ,
ਕਰਦੇ ਮੈਨੂੰ ਮਾਫ਼ ਬੱਚਾ l
ਮਾਰੇ ਮੇਹਣੇ ਗੱਲ ਨਾ ਸੋਚੀ,
ਲੋਕਾਂ ਮੱਤ ਦਿੱਤੀ ਮਾਰ ਬੱਚਾ ll"

ਮੇਰੀ ਸੁਣੀ ਨਾ ਕੋਈ ਦੁਹਾਈ ਰੋਂਦੀ,
ਤੇਰੀ ਰਤਨੋ ਮਾਈ ਜਿੰਦ,
ਮੁੱਕ ਚੱਲੀ ਮਾਂ ਘਬਰਾ ਗਈ,,,
ਵੇ ਜੋਗੀ ਮੇਰਿਆ, ਪੁਲਿਸ ਤਲਾਈਆਂ,
ਵਿੱਚ ਆ ਗਈ l
ਨੀ ਮੇਰੀਏ ਮਾਏਂ, ਤੂੰ ਕੇਹੜੀ ਗੱਲੋਂ,
ਘਬਰਾ ਗਈ l

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (807 downloads)