ਅਸੀਂ ਉਡਦੇ ਆਸਰੇ ਤੇਰੇ ਸਾਨੂ ਰੱਖ ਚਰਨਾਂ ਦੇ ਨੇੜੇ

ਅਸੀਂ ਉਡਦੇ ਆਸਰੇ ਤੇਰੇ, ਸਾਨੂ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ...

ਨਾਮ ਤੇਰੇ ਦੀ ਚੜੀ ਖੁਮਾਰੀ, ਰੋਸ਼ਨ ਹੋ ਗਈ ਜਿੰਦਗੀ ਸਾਰੀ
ਸਭ ਮਿਲ ਗਏ ਖੁਸ਼ੀਆਂ ਖੇੜੇ, ਸਾਨੂੰ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ...

ਭਵਸਾਗਰ ਦੇ ਡੂੰਘੇ ਪਾਣੀ, ਡੁੱਬ ਜਾਵੇ ਨਾ ਵਿਚ ਜਿੰਦਗਾਨੀ
ਜੀ ਵਿਚ ਰਖਿਓ ਨਾਮ ਦੇ ਬੇੜੇ, ਸਾਨੂੰ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ...

ਸਿਰ ਤੇ ਕਰਕੇ ਰੱਖਿਓ ਛਾਵਾਂ, ਲੱਗਣ ਵੀ ਨਾ ਗਰਮ ਹਵਾਵਾਂ
ਨਾ ਪੈਣ ਗਮਾਂ ਦੇ ਘੇਰੇ, ਸਾਨੂੰ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ...

‘ਮਿੰਟੂ ਉੱਪਲ’ ਇਹੀਓ ਚਾਹਵੇ, ਸਾਰਾ ਹੀ ਜੱਗ ਝੂਮੇ ਗਾਵੇ
ਜਦ ‘ਕੰਠ’ ਗਾਵੇ ਗੁਣ ਤੇਰੇ,  ਸਾਨੂੰ ਰੱਖ ਚਰਨਾਂ ਦੇ ਨੇੜੇ
ਅਸੀਂ ਉਡਦੇ ਆਸਰੇ ਤੇਰੇ...
download bhajan lyrics (1970 downloads)