आजा आजा नी माएँ मेरीए

आजा आजा नी माए मेरीए, आजा आजा नी माए मेरीए
जगराते विच्च आजा, सानु दरश दिखा जा
दस माए कानू लायी देरी ए,
आजा आजा नी माए मेरीए...

इक वारी जेहडा तेरी जय जय कार बोल्दा,
दुखां ते मुसीबतां च कदे वी ना डोलदा ।
तेरा नाम मैं ध्यावा, तेरा दर्शन पावां
अज्ज खुल जानी किस्मत मेरी ए ॥
आजा आजा नी माए मेरीए...

तेरे बिना मैया साडा कोई ना सहारा ए,
सब नालो ऊँचा सुच्चा तेरा ही द्वारा ए ।
सानु चरनी तू ला लै, सानु अपना बना लै,
सानु चड़ गयी मस्ती तेरी ए ॥
आजा आजा नी माए मेरीए...

आए नी नाराते असीं खुशीआं मनाउनिआ
सारी रात नच नच भेटां असीं गौनीयां ।
दर असीं तेरे आए, मत्थे तिलक लगाए,
तेरे भगता उडीक रक्खी तेरी ए ॥
आजा आजा नी माए मेरीए...



ਆਜਾ ਆਜਾ ਨੀ ਮਾਏਂ ਮੇਰੀਏ ਆਜਾ ਆਜਾ ਨੀ ਮਾਏਂ ਮੇਰੀਏ
ਜਗਰਾਤੇ ਵਿਚ ਆਜਾ ਸਾਨੂੰ ਦਰਸ ਦਿਖਾ ਜਾ
ਦਸ ਮਾਏਂ ਕਾਹਨੂੰ ਲਾਈ ਐਨੀ ਦੇਰੀ ਏ,
ਆਜਾ ਆਜਾ ਨੀ ਮਾਏਂ ਮੇਰੀਏ...

ਇਕ ਵਾਰੀ ਜੇਹੜਾ ਤੇਰੀ ਜੈ ਜੈਕਾਰ ਬੋਲਦਾ
ਦੁਖਾਂ ਤੇ ਮੁਸੀਬਤਾਂ ਚ ਕਦੇ ਵੀ ਨਾ ਡੋਲਦਾ
ਤੇਰਾ ਨਾਮ ਮੈਂ ਧਿਆਵਾਂ ਤੇਰਾ ਦਰਸ਼ਨ ਪਾਵਾਂ
ਅੱਜ ਖੁਲ ਜਾਣੀ ਕਿਸਮਤ ਮੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ...

ਤੇਰੇ ਬਿਨਾ ਸਾਡਾ ਮਈਆ ਕੋਈ ਨਾ ਸਹਾਰਾ ਏ
ਸਭ ਨਾਲੋਂ ਉੱਚਾ ਸੁੱਚਾ ਤੇਰਾ ਹੀ ਦੁਆਰਾ ਏ
ਸਾਨੂੰ ਚਰਣੀ ਤੂੰ ਲਾ ਲੈ ਸਾਨੂੰ ਆਪਣਾ ਬਣਾ ਲੈ
ਸਾਨੂੰ ਚੜ ਗਈ ਏ ਮਸਤੀ ਤੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ...

ਆਏ ਨੀ ਨਰਾਤੇ ਅਸੀਂ ਖੁਸ਼ੀਆ ਮਨਾਉਣੀਆਂ
ਸਾਰੀ ਰਾਤ ਨੱਚ ਨੱਚ ਭੇਟਾਂ ਅਸੀਂ ਗਾਉਣੀਆਂ
ਦਰ ਅਸੀਂ ਤੇਰੇ ਆਏ ਮੱਥੇ ਤਿਲਕ ਲਗਾਏ
ਤੇਰੇ ਭਗਤਾਂ ਉਡੀਕ ਰਖੀ ਤੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ...
download bhajan lyrics (1255 downloads)