ਸਭ ਤੋਂ ਵੱਡੀ ਹੈ ਮੇਰੀ ਮਈਆ

ਕੋਈ ਕਹਿੰਦਾ ਕਿ ਅਕਲ ਹੈ ਵੱਡੀ, ਕੋਈ ਕਹਿੰਦਾ ਕਿ ਸ਼ਕਲ ਏ ਵੱਡੀ,
ਕੋਈ ਕਹਿੰਦਾ ਹੈ ਸੋਨਾ ਚਾਂਦੀ, ਸਭ ਤੋਂ ਵੱਡਾ ਰੁਪਈਆ,
ਭੋਲੇ ਬਾਦਸ਼ਾਹ, ਸਭ ਤੋਂ ਵੱਡੀ ਹੈ ਮੇਰੀ ਮਈਆ ।
ਭਗਤਾ ਪਿਆਰਿਆ, ਸਭ ਤੋਂ ਵੱਡੀ ਹੈ ਮੇਰੀ ਮਈਆ ॥

ਕੱਮ ਨਾ ਆਵੇ ਅਕਲ ਸਿਆਣਪ, ਅੰਤ ਸਮਾਂ ਜਦ ਆਵੇ,
ਯਮਦੂਤਾਂ ਦੇ ਵਿਚ ਫਸੇ ਨੂੰ, ਮਈਆ ਆਣ ਛੁੜਾਵੇ ।
ਭਵ ਸਾਗਰ ਚੋਂ ਪਾਰ ਲੰਘਾਵੇ, ਬਣਕੇ ਆਪ ਖਵਈਆ  ॥
ਭੋਲੇ ਬਾਦਸ਼ਾਹ...

ਸ਼ਕਲ ਵਿਚਾਰੀ ਕੀ ਕਰੇ ਜਦ, ਕੀਤੇ ਕੱਮ ਕਰੂਪ,
ਉਦੋਂ ਹੀ ਸੋਹਣਾ ਹੋਵੇ ਜਦ ਮੇਰੀ, ਅੰਬੇ ਬਖਸ਼ੇ ਰੂਪ ।
ਸੋਹਣਾ ਕਰ ਲੈ ਹਿਰਦਾ ਭਗਤਾ, ਕਰ ਲੈ ਸਾਫ ਰਵਈਆ ॥
ਭੋਲੇ ਬਾਦਸ਼ਾਹ...

ਮਾਂ ਮੇਰੀ ਦਾ ਐਸਾ ਹਿਰਦਾ, ਕਦੀ ਨਾ ਖਾਲੀ ਮੋੜੇ,
ਜਦ ਭਗਤਾਂ ਦੀ ਬਾਂਹ ਫੜ ਲੈਂਦੀ, ਫਿਰ ਕਦੀ ਨਾ ਛੋੜੇ ।
ਦਾਸ ਤੇਰੇ ਦੀ ਪੂਰੀ ਜ਼ਿੰਦਗੀ, ਸਦਾ ਆਵਾਜ਼ ਏ ਰਹੀਆ ॥
ਭੋਲੇ ਬਾਦਸ਼ਾਹ...
download bhajan lyrics (1296 downloads)