ਮੇਰੀ ਦਾਤੀ ਦੇ ਦਰਬਾਰ ਜੈ ਜੈਕਾਰ ਜੈ ਜੈਕਾਰ

ਮੇਰੀ ਦਾਤੀ ਦੇ ਦਰਬਾਰ, ਜੈ ਜੈਕਾਰ ਜੈ ਜੈਕਾਰ
ਸ਼ੇਰਾਂ ਵਾਲੀ ਦੇ ਦਰਬਾਰ, ਜੈ ਜੈਕਾਰ ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ , ਜੈ ਜੈਕਾਰ ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ...

ਏਹ ਦਰਬਾਰ, ਨਿਰਾਲਾ ਸਭ ਤੋਂ, ਮਾਂ ਦੀ ਪੂਜਾ ਉੱਤਮ ਸਭ ਤੋਂ
ਖੁਸ਼ੀਆਂ ਦੇ ਭਰੇ ਭੰਡਾਰ, ਜੈ ਜੈਕਾਰ, ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ...

ਦਾਤੀ ਦਾ ਜੋ ਲੜ ਫੜ੍ਹ ਲੈਂਦਾ, ਨੀਵੇਂ ਹੋ ਜੋ ਆ ਦਰ ਬਹਿੰਦਾ
ਹੋ ਮਈਆ ਕਰਦੀ ਬੜਾ ਹੀ ਪਿਆਰ, ਜੈ ਜੈਕਾਰ, ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ...

ਦਾਤੀ ਦੀ ਮਾਇਆ, ਦਾਤੀ ਜਾਣੇ,  ਕਮਲੇ ਵੀ ਅਖਵਾਉਣ ਸਿਆਣੇ
‘ਸਲੀਮ’ ਦੀ ਪਾਲਣਹਾਰ, ਜੈ ਜੈਕਾਰ, ਜੈ ਜੈਕਾਰ
ਮੇਰੀ ਦਾਤੀ ਦੇ ਦਰਬਾਰ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (299 downloads)